2 ਸ਼ਮੁਏਲ 1

“ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ। ਹਾਏ ਸੂਰਬੀਰ ਕਿਵੇਂ ਡਿੱਗ ਪਿਆ!

2 Samuel 1:19 (UKJV) The beauty of Israel is slain upon your high places: how are the mighty fallen!

17ਦਾਵੀਦ ਨੇ ਇਹ ਵਿਰਲਾਪ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਲਈ ਕੀਤਾ,

18ਅਤੇ ਉਸਨੇ ਹੁਕਮ ਦਿੱਤਾ ਕਿ ਯਹੂਦਾਹ ਦੇ ਲੋਕਾਂ ਨੂੰ ਧਨੁਸ਼ ਦਾ ਇਹ ਵਿਰਲਾਪ ਸਿਖਾਇਆ ਜਾਵੇ, ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:

19“ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ। ਹਾਏ ਸੂਰਬੀਰ ਕਿਵੇਂ ਡਿੱਗ ਪਿਆ!

20“ਗਾਥ ਵਿੱਚ ਇਹ ਨਾ ਆਖੋ, ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦਾ ਪ੍ਰਚਾਰ ਨਾ ਕਰੋ, ਅਜਿਹਾ ਨਾ ਹੋਵੇ ਕਿ ਫ਼ਲਿਸਤੀਆਂ ਦੀਆਂ ਧੀਆਂ ਖੁਸ਼ ਹੋਣ, ਅਜਿਹਾ ਨਾ ਹੋਵੇ ਕਿ ਅਸੁੰਨਤੀਆਂ ਦੀਆਂ ਧੀਆਂ ਅਨੰਦ ਮਨਾਉਣ।

21“ਹੇ ਗਿਲਬੋਆ ਦੇ ਪਹਾੜੋ, ਤੁਹਾਡੇ ਤੇ ਨਾ ਤ੍ਰੇਲ ਪਵੇ, ਨਾ ਮੀਂਹ ਪਵੇ, ਤੁਹਾਡੇ ਤੇ ਉਪਜਾਓ ਖੇਤਾਂ ਤੇ ਮੀਂਹ ਨਾ ਪਵੇ। ਕਿਉਂਕਿ ਉੱਥੇ ਸੂਰਬੀਰਾਂ ਦੀ ਢਾਲ਼ ਨੂੰ ਤੁੱਛ ਜਾਣਿਆ ਜਾਂਦਾ ਸੀ, ਸ਼ਾਊਲ ਦੀ ਢਾਲ਼ ਨੂੰ ਹੁਣ ਤੇਲ ਨਹੀਂ ਸੀ ਰਗੜਿਆ ਜਾਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.