6ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਹਮਣੇ ਘਿਣਾਉਣੇ ਹੋ ਗਏ ਹਨ, ਤਾਂ ਉਨ੍ਹਾਂ ਨੇ ਬੈਤ-ਰਹੋਬ ਅਤੇ ਸੋਬਾਹ ਤੋਂ ਵੀਹ ਹਜ਼ਾਰ ਅਰਾਮੀ ਪੈਦਲ ਸਿਪਾਹੀਆਂ ਨੂੰ ਅਤੇ ਮਕਾਹ ਦੇ ਰਾਜੇ ਨੂੰ ਇੱਕ ਹਜ਼ਾਰ ਆਦਮੀਆਂ ਨਾਲ ਅਤੇ ਤੋਬ ਤੋਂ ਵੀ ਬਾਰਾਂ ਹਜ਼ਾਰ ਆਦਮੀ ਕਿਰਾਏ ਤੇ ਲਏ।
7ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ।
8ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਸੋਬਾਹ ਅਤੇ ਰਹੋਬ ਦੇ ਅਰਾਮੀ ਅਤੇ ਤੋਬ ਅਤੇ ਮਕਾਹ ਦੇ ਲੋਕ ਅਲੱਗ ਮੈਦਾਨ ਵਿੱਚ ਸਨ।
9ਯੋਆਬ ਨੇ ਵੇਖਿਆ ਕਿ ਉਸ ਦੇ ਅੱਗੇ ਅਤੇ ਪਿੱਛੇ ਲੜਾਈ ਦੀਆਂ ਕਤਾਰਾਂ ਸਨ; ਇਸ ਲਈ ਉਸਨੇ ਇਸਰਾਏਲ ਵਿੱਚ ਸਭ ਤੋਂ ਵਧੀਆ ਸੂਰਮਿਆਂ ਨੂੰ ਚੁਣਿਆ ਅਤੇ ਅਰਾਮੀਆਂ ਦੇ ਵਿਰੁੱਧ ਕਤਾਰਾਂ ਬੰਨ੍ਹੀਆਂ।
10ਉਸ ਨੇ ਬਾਕੀ ਦੇ ਮਨੁੱਖਾਂ ਨੂੰ ਆਪਣੇ ਭਰਾ ਅਬੀਸ਼ਾਈ ਦੇ ਅਧੀਨ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਵਿਰੁੱਧ ਕਤਾਰ ਬੰਨ੍ਹੀ।