2 ਸ਼ਮੁਏਲ 11

ਤਦ ਤੀਰ ਅੰਦਾਜ਼ਾਂ ਨੇ ਕੰਧ ਤੋਂ ਤੁਹਾਡੇ ਸੇਵਕਾਂ ਉੱਤੇ ਤੀਰ ਚਲਾਏ ਅਤੇ ਰਾਜੇ ਦੇ ਕੁਝ ਆਦਮੀ ਮਾਰੇ ਗਏ। ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਮਰ ਗਿਆ ਹੈ।”

2 Samuel 11:24 (UKJV) And the shooters shot from off the wall upon your servants; and some of the king's servants be dead, and your servant Uriah the Hittite is dead also.

22ਸੰਦੇਸ਼ਵਾਹਕ ਬਾਹਰ ਨਿਕਲਿਆ ਅਤੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਦਾਵੀਦ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯੋਆਬ ਨੇ ਉਸਨੂੰ ਕਹਿਣ ਲਈ ਭੇਜਿਆ ਸੀ।

23ਸੰਦੇਸ਼ਵਾਹਕ ਨੇ ਦਾਵੀਦ ਨੂੰ ਆਖਿਆ, “ਕਿ ਸੁੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਵਿਰੁੱਧ ਆ ਗਏ, ਪਰ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਤੱਕ ਮਾਰਦੇ ਗਏ।

24ਤਦ ਤੀਰ ਅੰਦਾਜ਼ਾਂ ਨੇ ਕੰਧ ਤੋਂ ਤੁਹਾਡੇ ਸੇਵਕਾਂ ਉੱਤੇ ਤੀਰ ਚਲਾਏ ਅਤੇ ਰਾਜੇ ਦੇ ਕੁਝ ਆਦਮੀ ਮਾਰੇ ਗਏ। ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਮਰ ਗਿਆ ਹੈ।”

25ਦਾਵੀਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਯੋਆਬ ਨੂੰ ਜਾ ਕੇ ਇਹ ਆਖ, ‘ਇਹ ਗੱਲ ਤੋਂ ਉਦਾਸ ਨਾ ਹੋਵੋ, ਕਿਉਂਕਿ ਤਲਵਾਰ ਕਿਸੇ ਨੂੰ ਅੱਜ ਮਾਰਦੀ ਹੈ ਅਤੇ ਕਿਸੇ ਨੂੰ ਕੱਲ੍ਹ। ਸ਼ਹਿਰ ਉੱਤੇ ਹਮਲਾ ਕਰੋ ਅਤੇ ਇਸਨੂੰ ਤਬਾਹ ਕਰੋ।’ ਯੋਆਬ ਨੂੰ ਹੌਸਲਾ ਦੇਣ ਲਈ ਇਹ ਆਖ।”

26ਜਦੋਂ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੇ ਉਸਦੇ ਲਈ ਸੋਗ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.