24ਤਦ ਤੀਰ ਅੰਦਾਜ਼ਾਂ ਨੇ ਕੰਧ ਤੋਂ ਤੁਹਾਡੇ ਸੇਵਕਾਂ ਉੱਤੇ ਤੀਰ ਚਲਾਏ ਅਤੇ ਰਾਜੇ ਦੇ ਕੁਝ ਆਦਮੀ ਮਾਰੇ ਗਏ। ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਮਰ ਗਿਆ ਹੈ।”
25ਦਾਵੀਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਯੋਆਬ ਨੂੰ ਜਾ ਕੇ ਇਹ ਆਖ, ‘ਇਹ ਗੱਲ ਤੋਂ ਉਦਾਸ ਨਾ ਹੋਵੋ, ਕਿਉਂਕਿ ਤਲਵਾਰ ਕਿਸੇ ਨੂੰ ਅੱਜ ਮਾਰਦੀ ਹੈ ਅਤੇ ਕਿਸੇ ਨੂੰ ਕੱਲ੍ਹ। ਸ਼ਹਿਰ ਉੱਤੇ ਹਮਲਾ ਕਰੋ ਅਤੇ ਇਸਨੂੰ ਤਬਾਹ ਕਰੋ।’ ਯੋਆਬ ਨੂੰ ਹੌਸਲਾ ਦੇਣ ਲਈ ਇਹ ਆਖ।”
26ਜਦੋਂ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੇ ਉਸਦੇ ਲਈ ਸੋਗ ਕੀਤਾ।
27ਸੋਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ, ਦਾਵੀਦ ਨੇ ਉਸ ਨੂੰ ਆਪਣੇ ਘਰ ਲਿਆਉਂਦਾ ਅਤੇ ਉਹ ਉਸ ਦੀ ਪਤਨੀ ਬਣ ਗਈ ਅਤੇ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰ ਜੋ ਕੰਮ ਦਾਵੀਦ ਨੇ ਕੀਤਾ ਸੀ, ਯਾਹਵੇਹ ਉਸ ਤੋਂ ਨਾਰਾਜ਼ ਸੀ।