2 ਸ਼ਮੁਏਲ 12

ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਉਸਦੇ ਆਪਣੇ ਸਿਰ ਉੱਤੇ ਰੱਖਿਆ ਗਿਆ। ਇਸ ਦਾ ਵਜ਼ਨ 34 ਕਿੱਲੋ ਸੀ, ਅਤੇ ਇਹ ਕੀਮਤੀ ਪੱਥਰਾਂ ਨਾਲ ਮੜਿਆ ਹੋਇਆ ਸੀ। ਦਾਵੀਦ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ

2 Samuel 12:30 (UKJV) And he took their king's crown from off his head, the weight whereof was a talent of gold with the precious stones: and it was set on David's head. And he brought forth the spoil of the city in great abundance.

28ਹੁਣ ਬਾਕੀ ਦੀਆਂ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਸ਼ਹਿਰ ਨੂੰ ਘੇਰਾ ਪਾਓ ਅਤੇ ਇਸ ਉੱਤੇ ਕਬਜ਼ਾ ਕਰੋ। ਨਹੀਂ ਤਾਂ ਮੈਂ ਸ਼ਹਿਰ ਲੈ ਲਵਾਂਗਾ, ਅਤੇ ਇਸਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਜਾਵੇਗਾ।”

29ਇਸ ਲਈ ਦਾਵੀਦ ਨੇ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਰਬਾਹ ਨੂੰ ਗਿਆ ਅਤੇ ਉਸ ਉੱਤੇ ਹਮਲਾ ਕਰ ਕੇ ਉਸਨੂੰ ਜਿੱਤ ਲਿਆ।

30ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਉਸਦੇ ਆਪਣੇ ਸਿਰ ਉੱਤੇ ਰੱਖਿਆ ਗਿਆ। ਇਸ ਦਾ ਵਜ਼ਨ 34 ਕਿੱਲੋ ਸੀ, ਅਤੇ ਇਹ ਕੀਮਤੀ ਪੱਥਰਾਂ ਨਾਲ ਮੜਿਆ ਹੋਇਆ ਸੀ। ਦਾਵੀਦ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ

31ਦਾਵੀਦ ਸ਼ਹਿਰ ਦੇ ਵਸਨੀਕਾਂ ਨੂੰ ਵੀ ਆਪਣੇ ਨਾਲ ਲੈ ਗਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਮਜ਼ਦੂਰ ਬਣਾ ਲਿਆ ਅਤੇ ਉਨ੍ਹਾਂ ਨੂੰ ਆਰੀ, ਕੁਦਾਲੀ, ਕੁਹਾੜੀ ਆਦਿ ਦੇ ਕੰਮ ਵਿੱਚ ਲਾਇਆ ਅਤੇ ਉਹ ਇੱਟਾਂ ਬਣਾਉਣ ਦੀਆਂ ਭੱਠੀਆਂ ਵਿੱਚ ਵੀ ਜੁੜੇ ਹੋਏ ਸਨ। ਉਨ੍ਹਾਂ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ। ਫਿਰ ਦਾਵੀਦ ਅਤੇ ਉਸ ਦੇ ਸਾਰੇ ਲੋਕ ਯੇਰੂਸ਼ਲੇਮ ਨੂੰ ਵਾਪਸ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.