26ਇਸ ਦੌਰਾਨ ਯੋਆਬ ਅੰਮੋਨੀਆਂ ਦੇ ਰਬਾਹ ਨਗਰ ਨਾਲ ਲੜਿਆ ਅਤੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰ ਲਿਆ।
27ਫਿਰ ਯੋਆਬ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, “ਮੈਂ ਰਬਾਹ ਨਾਲ ਲੜਿਆ ਹੈ ਅਤੇ ਮੈਂ ਉਸਦੇ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ।
28ਹੁਣ ਬਾਕੀ ਦੀਆਂ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਸ਼ਹਿਰ ਨੂੰ ਘੇਰਾ ਪਾਓ ਅਤੇ ਇਸ ਉੱਤੇ ਕਬਜ਼ਾ ਕਰੋ। ਨਹੀਂ ਤਾਂ ਮੈਂ ਸ਼ਹਿਰ ਲੈ ਲਵਾਂਗਾ, ਅਤੇ ਇਸਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਜਾਵੇਗਾ।”
29ਇਸ ਲਈ ਦਾਵੀਦ ਨੇ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਰਬਾਹ ਨੂੰ ਗਿਆ ਅਤੇ ਉਸ ਉੱਤੇ ਹਮਲਾ ਕਰ ਕੇ ਉਸਨੂੰ ਜਿੱਤ ਲਿਆ।
30ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਉਸਦੇ ਆਪਣੇ ਸਿਰ ਉੱਤੇ ਰੱਖਿਆ ਗਿਆ। ਇਸ ਦਾ ਵਜ਼ਨ 34 ਕਿੱਲੋ ਸੀ, ਅਤੇ ਇਹ ਕੀਮਤੀ ਪੱਥਰਾਂ ਨਾਲ ਮੜਿਆ ਹੋਇਆ ਸੀ। ਦਾਵੀਦ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ