24ਤਦ ਦਾਵੀਦ ਨੇ ਆਪਣੀ ਪਤਨੀ ਬੈਥਸ਼ੇਬਾ ਨੂੰ ਦਿਲਾਸਾ ਦਿੱਤਾ ਅਤੇ ਉਹ ਉਸ ਕੋਲ ਗਿਆ, ਉਸ ਨਾਲ ਪਿਆਰ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਉਸਦਾ ਨਾਮ ਸ਼ਲੋਮੋਨ ਰੱਖਿਆ। ਉਹ ਯਾਹਵੇਹ ਦਾ ਪਿਆਰਾ ਹੋਇਆ;
25ਅਤੇ ਕਿਉਂਕਿ ਯਾਹਵੇਹ ਨੇ ਉਸਨੂੰ ਪਿਆਰ ਕੀਤਾ, ਉਸਨੇ ਨਾਥਾਨ ਨਬੀ ਦੇ ਰਾਹੀਂ ਉਸਦਾ ਨਾਮ ਯਦੀਦੀਯਾਹ ਰੱਖਣ ਲਈ ਭੇਜਿਆ।
26ਇਸ ਦੌਰਾਨ ਯੋਆਬ ਅੰਮੋਨੀਆਂ ਦੇ ਰਬਾਹ ਨਗਰ ਨਾਲ ਲੜਿਆ ਅਤੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰ ਲਿਆ।
27ਫਿਰ ਯੋਆਬ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ, “ਮੈਂ ਰਬਾਹ ਨਾਲ ਲੜਿਆ ਹੈ ਅਤੇ ਮੈਂ ਉਸਦੇ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ।
28ਹੁਣ ਬਾਕੀ ਦੀਆਂ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਸ਼ਹਿਰ ਨੂੰ ਘੇਰਾ ਪਾਓ ਅਤੇ ਇਸ ਉੱਤੇ ਕਬਜ਼ਾ ਕਰੋ। ਨਹੀਂ ਤਾਂ ਮੈਂ ਸ਼ਹਿਰ ਲੈ ਲਵਾਂਗਾ, ਅਤੇ ਇਸਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਜਾਵੇਗਾ।”