22ਉਸਨੇ ਜਵਾਬ ਦਿੱਤਾ, “ਜਦੋਂ ਬੱਚਾ ਅਜੇ ਜਿਉਂਦਾ ਸੀ, ਮੈਂ ਵਰਤ ਰੱਖਿਆ ਅਤੇ ਰੋਇਆ। ਮੈਂ ਸੋਚਿਆ, ‘ਕੌਣ ਜਾਣਦਾ ਹੈ? ਯਾਹਵੇਹ ਮੇਰੇ ਤੇ ਮਿਹਰਬਾਨ ਹੋ ਜਾਵੇ ਅਤੇ ਇਹ ਬੱਚਾ ਜੀਉਂਦਾ ਰਹੇ।’
23ਪਰ ਹੁਣ ਜਦੋਂ ਉਹ ਮਰ ਗਿਆ ਹੈ, ਮੈਂ ਕਿਉਂ ਵਰਤ ਰੱਖਾਂ? ਕੀ ਮੈਂ ਉਸਨੂੰ ਦੁਬਾਰਾ ਵਾਪਸ ਲਿਆ ਸਕਦਾ ਹਾਂ? ਮੈਂ ਉਸ ਕੋਲ ਜਾਵਾਂਗਾ, ਪਰ ਉਹ ਮੇਰੇ ਕੋਲ ਵਾਪਸ ਨਹੀਂ ਆਵੇਗਾ।”
24ਤਦ ਦਾਵੀਦ ਨੇ ਆਪਣੀ ਪਤਨੀ ਬੈਥਸ਼ੇਬਾ ਨੂੰ ਦਿਲਾਸਾ ਦਿੱਤਾ ਅਤੇ ਉਹ ਉਸ ਕੋਲ ਗਿਆ, ਉਸ ਨਾਲ ਪਿਆਰ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੇ ਉਸਦਾ ਨਾਮ ਸ਼ਲੋਮੋਨ ਰੱਖਿਆ। ਉਹ ਯਾਹਵੇਹ ਦਾ ਪਿਆਰਾ ਹੋਇਆ;
25ਅਤੇ ਕਿਉਂਕਿ ਯਾਹਵੇਹ ਨੇ ਉਸਨੂੰ ਪਿਆਰ ਕੀਤਾ, ਉਸਨੇ ਨਾਥਾਨ ਨਬੀ ਦੇ ਰਾਹੀਂ ਉਸਦਾ ਨਾਮ ਯਦੀਦੀਯਾਹ ਰੱਖਣ ਲਈ ਭੇਜਿਆ।
26ਇਸ ਦੌਰਾਨ ਯੋਆਬ ਅੰਮੋਨੀਆਂ ਦੇ ਰਬਾਹ ਨਗਰ ਨਾਲ ਲੜਿਆ ਅਤੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰ ਲਿਆ।