2 ਸ਼ਮੁਏਲ 13

ਅਮਨੋਨ ਆਪਣੀ ਭੈਣ ਤਾਮਾਰ ਨਾਲ ਇੰਨਾ ਮੋਹਿਤ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਬਿਮਾਰ ਕਰ ਲਿਆ। ਉਹ ਕੁਆਰੀ ਸੀ ਅਤੇ ਉਸ ਲਈ ਉਸ ਨਾਲ ਕੁਝ ਕਰਨਾ ਅਸੰਭਵ ਜਾਪਦਾ ਸੀ।

2 Samuel 13:2 (UKJV) And Amnon was so vexed, that he fell sick for his sister Tamar; for she was a virgin; and Amnon thought it hard for him to do anything to her.

1ਕੁਝ ਸਮੇਂ ਮਗਰੋਂ, ਦਾਵੀਦ ਦੇ ਪੁੱਤਰ ਅਬਸ਼ਾਲੋਮ ਦੀ ਇੱਕ ਬਹੁਤ ਸੋਹਣੀ ਭੈਣ ਸੀ ਜਿਸਦਾ ਨਾਮ ਤਾਮਾਰ ਸੀ। ਦਾਵੀਦ ਦਾ ਇੱਕ ਹੋਰ ਪੁੱਤਰ ਅਮਨੋਨ ਸੀ ਜਿਸਨੂੰ ਤਾਮਾਰ ਨਾਲ ਪਿਆਰ ਹੋ ਗਿਆ।

2ਅਮਨੋਨ ਆਪਣੀ ਭੈਣ ਤਾਮਾਰ ਨਾਲ ਇੰਨਾ ਮੋਹਿਤ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਬਿਮਾਰ ਕਰ ਲਿਆ। ਉਹ ਕੁਆਰੀ ਸੀ ਅਤੇ ਉਸ ਲਈ ਉਸ ਨਾਲ ਕੁਝ ਕਰਨਾ ਅਸੰਭਵ ਜਾਪਦਾ ਸੀ।

3ਹੁਣ ਦਾਵੀਦ ਦੇ ਭਰਾ ਸ਼ਿਮੇਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬਹੁਤ ਚਲਾਕ ਆਦਮੀ ਸੀ।

4ਉਸ ਨੇ ਅਮਨੋਨ ਨੂੰ ਪੁੱਛਿਆ, “ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?” ਅਮਨੋਨ ਨੇ ਉਸ ਨੂੰ ਕਿਹਾ, “ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.