2 ਸ਼ਮੁਏਲ 13

ਉਸ ਨੇ ਅਮਨੋਨ ਨੂੰ ਪੁੱਛਿਆ, “ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?” ਅਮਨੋਨ ਨੇ ਉਸ ਨੂੰ ਕਿਹਾ, “ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।”

2 Samuel 13:4 (UKJV) And he said unto him, Why are you, being the king's son, lean from day to day? will you not tell me? And Amnon said unto him, I love Tamar, my brother Absalom's sister.

2ਅਮਨੋਨ ਆਪਣੀ ਭੈਣ ਤਾਮਾਰ ਨਾਲ ਇੰਨਾ ਮੋਹਿਤ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਬਿਮਾਰ ਕਰ ਲਿਆ। ਉਹ ਕੁਆਰੀ ਸੀ ਅਤੇ ਉਸ ਲਈ ਉਸ ਨਾਲ ਕੁਝ ਕਰਨਾ ਅਸੰਭਵ ਜਾਪਦਾ ਸੀ।

3ਹੁਣ ਦਾਵੀਦ ਦੇ ਭਰਾ ਸ਼ਿਮੇਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬਹੁਤ ਚਲਾਕ ਆਦਮੀ ਸੀ।

4ਉਸ ਨੇ ਅਮਨੋਨ ਨੂੰ ਪੁੱਛਿਆ, “ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?” ਅਮਨੋਨ ਨੇ ਉਸ ਨੂੰ ਕਿਹਾ, “ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।”

5ਯੋਨਾਦਾਬ ਨੇ ਕਿਹਾ, “ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ ”

6ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.