2 ਸ਼ਮੁਏਲ 13

ਯੋਨਾਦਾਬ ਨੇ ਕਿਹਾ, “ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ ”

2 Samuel 13:5 (UKJV) And Jonadab said unto him, Lay you down on your bed, and make yourself sick: and when your father comes to see you, say unto him, I pray you, let my sister Tamar come, and give me food, and dress the food in my sight, that I may see it, and eat it at her hand.

3ਹੁਣ ਦਾਵੀਦ ਦੇ ਭਰਾ ਸ਼ਿਮੇਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬਹੁਤ ਚਲਾਕ ਆਦਮੀ ਸੀ।

4ਉਸ ਨੇ ਅਮਨੋਨ ਨੂੰ ਪੁੱਛਿਆ, “ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?” ਅਮਨੋਨ ਨੇ ਉਸ ਨੂੰ ਕਿਹਾ, “ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।”

5ਯੋਨਾਦਾਬ ਨੇ ਕਿਹਾ, “ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ ”

6ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।”

7ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.