5ਯੋਨਾਦਾਬ ਨੇ ਕਿਹਾ, “ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ ”
6ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।”
7ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।”
8ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ।
9ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ।