2 ਸ਼ਮੁਏਲ 13

ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ।

2 Samuel 13:8 (UKJV) So Tamar went to her brother Amnon's house; and he was laid down. And she took flour, and kneaded it, and made cakes in his sight, and did bake the cakes.

6ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।”

7ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।”

8ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ।

9ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ।

10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, “ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।” ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.