2 ਸ਼ਮੁਏਲ 13

ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, “ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।” ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ।

2 Samuel 13:10 (UKJV) And Amnon said unto Tamar, Bring the food into the chamber, that I may eat of yours hand. And Tamar took the cakes which she had made, and brought them into the chamber to Amnon her brother.

8ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ।

9ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ।

10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, “ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।” ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ।

11ਪਰ ਜਦੋਂ ਉਹ ਉਸਨੂੰ ਖਵਾਉਂਣ ਲਈ ਉਸਦੇ ਸਾਹਮਣੇ ਗਈ, ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਕਿਹਾ, “ਮੇਰੀ ਭੈਣ, ਮੇਰੇ ਨਾਲ ਲੇਟ ਜਾ।”

12ਉਹ ਬੋਲੀ, “ਨਹੀਂ, ਮੇਰੇ ਭਰਾ! ਮੈਨੂੰ ਮਜ਼ਬੂਰ ਨਾ ਕਰ! ਇਸਰਾਏਲ ਵਿੱਚ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ! ਇਹ ਬੁਰਿਆਈ ਨਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.