2 ਸ਼ਮੁਏਲ 13

ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ।

2 Samuel 13:9 (UKJV) And she took a pan, and poured them out before him; but he refused to eat. And Amnon said, Have out all men from me. And they went out every man from him.

7ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।”

8ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਹਮਣੇ ਰੋਟੀ ਬਣਾਈ।

9ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ। ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ।

10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, “ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।” ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ।

11ਪਰ ਜਦੋਂ ਉਹ ਉਸਨੂੰ ਖਵਾਉਂਣ ਲਈ ਉਸਦੇ ਸਾਹਮਣੇ ਗਈ, ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਕਿਹਾ, “ਮੇਰੀ ਭੈਣ, ਮੇਰੇ ਨਾਲ ਲੇਟ ਜਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.