18ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ।
19ਤਾਮਾਰ ਨੇ ਆਪਣੇ ਸਿਰ ਉੱਤੇ ਸੁਆਹ ਪਾਈ ਅਤੇ ਉਸ ਨੇ ਪਹਿਨੇ ਹੋਏ ਸਜਾਵਟੀ ਚੋਲੇ ਨੂੰ ਪਾੜ ਦਿੱਤਾ। ਉਹ ਆਪਣੇ ਸਿਰ ਤੇ ਹੱਥ ਰੱਖ ਕੇ ਉੱਚੀ-ਉੱਚੀ ਰੋਂਦੀ ਹੋਈ ਚਲੀ ਗਈ।
20ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਕਿਹਾ, “ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਕੁਝ ਕੀਤਾ? ਹੁਣ ਲਈ ਚੁੱਪ ਰਹਿ, ਮੇਰੀ ਭੈਣ ਉਹ ਤੇਰਾ ਭਰਾ ਹੈ। ਇਸ ਗੱਲ ਨੂੰ ਦਿਲ ਤੇ ਨਾ ਲਓ।” ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਇੱਕ ਬੇਸਹਾਰਾ ਔਰਤ ਵਾਂਗ ਰਹਿੰਦੀ ਸੀ।
21ਜਦੋਂ ਰਾਜਾ ਦਾਵੀਦ ਨੇ ਇਹ ਸਭ ਸੁਣਿਆ, ਤਾਂ ਉਹ ਗੁੱਸੇ ਵਿੱਚ ਆ ਗਿਆ।
22ਅਤੇ ਅਬਸ਼ਾਲੋਮ ਨੇ ਕਦੇ ਅਮਨੋਨ ਨੂੰ ਮਾੜਾ ਜਾ ਚੰਗਾ ਇੱਕ ਸ਼ਬਦ ਵੀ ਨਹੀਂ ਕਿਹਾ। ਉਹ ਅਮਨੋਨ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਉਸਨੇ ਉਸਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।