2 ਸ਼ਮੁਏਲ 13

ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ।

2 Samuel 13:18 (UKJV) And she had a garment of divers colours upon her: for with such robes were the king's daughters that were virgins apparelled. Then his servant brought her out, and bolted the door after her.

16ਉਸਨੇ ਉਸਨੂੰ ਕਿਹਾ, “ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।” ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।

17ਉਸਨੇ ਆਪਣੇ ਨਿਜੀ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਇਸ ਔਰਤ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਅਤੇ ਇਸਦੇ ਮਗਰੋਂ ਦਰਵਾਜ਼ਾ ਬੰਦ ਕਰਦੇ।”

18ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ।

19ਤਾਮਾਰ ਨੇ ਆਪਣੇ ਸਿਰ ਉੱਤੇ ਸੁਆਹ ਪਾਈ ਅਤੇ ਉਸ ਨੇ ਪਹਿਨੇ ਹੋਏ ਸਜਾਵਟੀ ਚੋਲੇ ਨੂੰ ਪਾੜ ਦਿੱਤਾ। ਉਹ ਆਪਣੇ ਸਿਰ ਤੇ ਹੱਥ ਰੱਖ ਕੇ ਉੱਚੀ-ਉੱਚੀ ਰੋਂਦੀ ਹੋਈ ਚਲੀ ਗਈ।

20ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਕਿਹਾ, “ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਕੁਝ ਕੀਤਾ? ਹੁਣ ਲਈ ਚੁੱਪ ਰਹਿ, ਮੇਰੀ ਭੈਣ ਉਹ ਤੇਰਾ ਭਰਾ ਹੈ। ਇਸ ਗੱਲ ਨੂੰ ਦਿਲ ਤੇ ਨਾ ਲਓ।” ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਇੱਕ ਬੇਸਹਾਰਾ ਔਰਤ ਵਾਂਗ ਰਹਿੰਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.