15ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, “ਉੱਠ ਅਤੇ ਬਾਹਰ ਨਿਕਲ ਜਾ।”
16ਉਸਨੇ ਉਸਨੂੰ ਕਿਹਾ, “ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।” ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
17ਉਸਨੇ ਆਪਣੇ ਨਿਜੀ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਇਸ ਔਰਤ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਅਤੇ ਇਸਦੇ ਮਗਰੋਂ ਦਰਵਾਜ਼ਾ ਬੰਦ ਕਰਦੇ।”
18ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ।
19ਤਾਮਾਰ ਨੇ ਆਪਣੇ ਸਿਰ ਉੱਤੇ ਸੁਆਹ ਪਾਈ ਅਤੇ ਉਸ ਨੇ ਪਹਿਨੇ ਹੋਏ ਸਜਾਵਟੀ ਚੋਲੇ ਨੂੰ ਪਾੜ ਦਿੱਤਾ। ਉਹ ਆਪਣੇ ਸਿਰ ਤੇ ਹੱਥ ਰੱਖ ਕੇ ਉੱਚੀ-ਉੱਚੀ ਰੋਂਦੀ ਹੋਈ ਚਲੀ ਗਈ।