2 ਸ਼ਮੁਏਲ 13

ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਸੁਣੋ! ਜਦੋਂ ਅਮਨੋਨ ਦਾਖ਼ਰਸ ਪੀਣ ਤੋਂ ਬਾਅਦ ਮਤਵਾਲਾ ਹੋ ਜਾਵੇ ਅਤੇ ਜਦੋਂ ਮੈਂ ਤੁਹਾਨੂੰ ਆਖਾਂ, ‘ਅਮਨੋਨ ਨੂੰ ਮਾਰੋ,’ ਤਾਂ ਉਸਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਮੈਂ ਆਪ ਤੁਹਾਨੂੰ ਇਹ ਹੁਕਮ ਦਿੱਤਾ ਹੈ ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ।”

2 Samuel 13:28 (UKJV) Now Absalom had commanded his servants, saying, Mark all of you now when Amnon's heart is merry with wine, and when I say unto you, Strike Amnon; then kill him, fear not: have not I commanded you? be courageous, and be valiant.

26ਤਦ ਅਬਸ਼ਾਲੋਮ ਨੇ ਕਿਹਾ, “ਜੇ ਨਹੀਂ, ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਆਉਣ ਦਿਓ।” ਰਾਜੇ ਨੇ ਉਸ ਨੂੰ ਪੁੱਛਿਆ, “ਉਹ ਤੇਰੇ ਨਾਲ ਕਿਉਂ ਜਾਵੇ?”

27ਪਰ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਇਸ ਲਈ ਉਸਨੇ ਅਮਨੋਨ ਅਤੇ ਬਾਕੀ ਦੇ ਰਾਜੇ ਪੁੱਤਰਾਂ ਨੂੰ ਉਸਦੇ ਨਾਲ ਭੇਜਿਆ।

28ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਸੁਣੋ! ਜਦੋਂ ਅਮਨੋਨ ਦਾਖ਼ਰਸ ਪੀਣ ਤੋਂ ਬਾਅਦ ਮਤਵਾਲਾ ਹੋ ਜਾਵੇ ਅਤੇ ਜਦੋਂ ਮੈਂ ਤੁਹਾਨੂੰ ਆਖਾਂ, ‘ਅਮਨੋਨ ਨੂੰ ਮਾਰੋ,’ ਤਾਂ ਉਸਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਮੈਂ ਆਪ ਤੁਹਾਨੂੰ ਇਹ ਹੁਕਮ ਦਿੱਤਾ ਹੈ ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ।”

29ਇਸ ਲਈ ਅਬਸ਼ਾਲੋਮ ਦੇ ਬੰਦਿਆਂ ਨੇ ਅਮਨੋਨ ਨਾਲ ਉਹੀ ਕੀਤਾ ਜੋ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ। ਤਦ ਸਾਰੇ ਰਾਜੇ ਦੇ ਪੁੱਤਰ ਉੱਠੇ, ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।

30ਜਦੋਂ ਉਹ ਜਾ ਰਹੇ ਸਨ ਤਾਂ ਦਾਵੀਦ ਨੂੰ ਖ਼ਬਰ ਆਈ: “ਅਬਸ਼ਾਲੋਮ ਨੇ ਸਾਰੇ ਰਾਜੇ ਪੁੱਤਰਾਂ ਨੂੰ ਮਾਰ ਦਿੱਤਾ ਹੈ; ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.