20ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”
21ਰਾਜੇ ਨੇ ਯੋਆਬ ਨੂੰ ਆਖਿਆ, “ਬਹੁਤ ਵਧੀਆ, ਮੈਂ ਇਹ ਕੰਮ ਕਰਾਂਗਾ। ਜਾ, ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”
22ਯੋਆਬ ਉਸ ਦਾ ਆਦਰ ਕਰਨ ਲਈ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ ਅਤੇ ਉਸ ਨੇ ਰਾਜੇ ਨੂੰ ਬਰਕਤ ਦਿੱਤੀ। ਯੋਆਬ ਨੇ ਆਖਿਆ, “ਅੱਜ ਤੇਰਾ ਦਾਸ ਜਾਣ ਗਿਆ ਹੈ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਕਿ ਤੁਹਾਡੀ ਨਿਗਾਹ ਵਿੱਚ ਮੈਂ ਕਿਰਪਾ ਪਾਈ ਹੈ, ਕਿਉਂ ਜੋ ਪਾਤਸ਼ਾਹ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।”
23ਤਦ ਯੋਆਬ ਗੇਸ਼ੂਰ ਨੂੰ ਗਿਆ ਅਤੇ ਅਬਸ਼ਾਲੋਮ ਨੂੰ ਯੇਰੂਸ਼ਲੇਮ ਵਾਪਸ ਲੈ ਆਇਆ।
24ਪਰ ਰਾਜੇ ਨੇ ਆਖਿਆ, “ਉਹ ਆਪਣੇ ਘਰ ਮੁੜ ਜਾਏ। ਉਹ ਮੇਰਾ ਮੂੰਹ ਨਾ ਵੇਖੇ।” ਇਸ ਲਈ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜੇ ਦਾ ਮੂੰਹ ਨਾ ਵੇਖਿਆ।