2 ਸ਼ਮੁਏਲ 14

ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”

2 Samuel 14:20 (UKJV) To fetch about this form of speech has your servant Joab done this thing: and my lord is wise, according to the wisdom of an angel of God, to know all things that are in the earth.

18ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।” ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”

19ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?” ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ।

20ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”

21ਰਾਜੇ ਨੇ ਯੋਆਬ ਨੂੰ ਆਖਿਆ, “ਬਹੁਤ ਵਧੀਆ, ਮੈਂ ਇਹ ਕੰਮ ਕਰਾਂਗਾ। ਜਾ, ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”

22ਯੋਆਬ ਉਸ ਦਾ ਆਦਰ ਕਰਨ ਲਈ ਮੂੰਹ ਭਾਰ ਧਰਤੀ ਉੱਤੇ ਡਿੱਗ ਪਿਆ ਅਤੇ ਉਸ ਨੇ ਰਾਜੇ ਨੂੰ ਬਰਕਤ ਦਿੱਤੀ। ਯੋਆਬ ਨੇ ਆਖਿਆ, “ਅੱਜ ਤੇਰਾ ਦਾਸ ਜਾਣ ਗਿਆ ਹੈ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਕਿ ਤੁਹਾਡੀ ਨਿਗਾਹ ਵਿੱਚ ਮੈਂ ਕਿਰਪਾ ਪਾਈ ਹੈ, ਕਿਉਂ ਜੋ ਪਾਤਸ਼ਾਹ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.