2 ਸ਼ਮੁਏਲ 14

ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?” ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ।

2 Samuel 14:19 (UKJV) And the king said, Is not the hand of Joab with you in all this? And the woman answered and said, As your soul lives, my lord the king, none can turn to the right hand or to the left from ought that my lord the king has spoken: for your servant Joab, he bade me, and he put all these words in the mouth of yours handmaid:

17“ਅਤੇ ਹੁਣ ਤੇਰੀ ਦਾਸੀ ਆਖਦੀ ਹੈ, ‘ਮੇਰੇ ਮਹਾਰਾਜ ਪਾਤਸ਼ਾਹ ਦਾ ਬਚਨ ਮੇਰੀ ਵਿਰਾਸਤ ਨੂੰ ਸੁਰੱਖਿਅਤ ਕਰੇ, ਕਿਉਂਕਿ ਮੇਰਾ ਮਹਾਰਾਜ ਰਾਜਾ ਪਰਮੇਸ਼ਵਰ ਦੇ ਦੂਤ ਵਰਗਾ ਹੈ ਜੋ ਭਲੇ ਅਤੇ ਬੁਰੇ ਦੀ ਪਰਖ ਕਰਦਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ।’ ”

18ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।” ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”

19ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?” ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ।

20ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”

21ਰਾਜੇ ਨੇ ਯੋਆਬ ਨੂੰ ਆਖਿਆ, “ਬਹੁਤ ਵਧੀਆ, ਮੈਂ ਇਹ ਕੰਮ ਕਰਾਂਗਾ। ਜਾ, ਉਸ ਨੌਜਵਾਨ ਅਬਸ਼ਾਲੋਮ ਨੂੰ ਵਾਪਸ ਲੈ ਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.