2 ਸ਼ਮੁਏਲ 15

ਅਤੇ ਸਾਰਾ ਦੇਸ਼ ਉੱਚੀ-ਉੱਚੀ ਰੋਇਆ ਅਤੇ ਸਭ ਲੋਕ ਪਾਰ ਲੰਘ ਗਏ ਅਤੇ ਰਾਜਾ ਆਪ ਵੀ ਕਿਦਰੋਨ ਦੀ ਨਦੀ ਦੇ ਪਾਰ ਲੰਘਿਆ ਅਤੇ ਉਹ ਸਾਰੇ ਉਜਾੜ ਵੱਲ ਚਲੇ ਗਏ।

2 Samuel 15:23 (UKJV) And all the country wept with a loud voice, and all the people passed over: the king also himself passed over the brook Kidron, and all the people passed over, toward the way of the wilderness.

21ਪਰ ਇੱਤਾਈ ਨੇ ਰਾਜੇ ਨੂੰ ਉੱਤਰ ਦਿੱਤਾ, ਜੀਉਂਦੇ ਯਾਹਵੇਹ ਦੀ ਸਹੁੰ, ਜਿੱਥੇ ਕਿਤੇ ਰਾਜਾ ਮੇਰਾ ਮਾਲਕ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।

22ਤਦ ਦਾਵੀਦ ਨੇ ਇੱਤਾਈ ਨੂੰ ਆਖਿਆ, ਚੱਲ ਪਾਰ ਲੰਘ। ਫਿਰ ਇੱਤਾਈ ਗਿੱਤੀ ਅਤੇ ਉਸਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ।

23ਅਤੇ ਸਾਰਾ ਦੇਸ਼ ਉੱਚੀ-ਉੱਚੀ ਰੋਇਆ ਅਤੇ ਸਭ ਲੋਕ ਪਾਰ ਲੰਘ ਗਏ ਅਤੇ ਰਾਜਾ ਆਪ ਵੀ ਕਿਦਰੋਨ ਦੀ ਨਦੀ ਦੇ ਪਾਰ ਲੰਘਿਆ ਅਤੇ ਉਹ ਸਾਰੇ ਉਜਾੜ ਵੱਲ ਚਲੇ ਗਏ।

24ਅਤੇ ਸਾਦੋਕ ਵੀ ਸਾਰੇ ਲੇਵੀਆਂ ਦੇ ਨਾਲ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਚੁੱਕੀ ਹੋਏ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਉੱਤੇ ਰੱਖ ਦਿੱਤਾ ਅਤੇ ਅਬੀਯਾਥਰ ਨੇ ਭੇਂਟ ਚੜਾਈ ਜਦੋਂ ਤੱਕ ਹਰ ਕੋਈ ਸ਼ਹਿਰ ਛੱਡ ਕੇ ਚਲੇ ਨਾ ਗਏ।

25ਤਦ ਪਾਤਸ਼ਾਹ ਨੇ ਸਾਦੋਕ ਨੂੰ ਹੁਕਮ ਦਿੱਤਾ, “ਹੁਣ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਸ਼ਹਿਰ ਵਿੱਚ ਵਾਪਸ ਲੈ ਜਾਉ। ਜੇ ਯਾਹਵੇਹ ਮੇਰੇ ਉੱਤੇ ਮਿਹਰ ਕਰੇ, ਉਹ ਮੈਨੂੰ ਮੋੜ ਲਿਆਵੇਗਾ, ਅਤੇ ਉਸ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.