2 ਸ਼ਮੁਏਲ 15

ਤਦ ਪਾਤਸ਼ਾਹ ਨੇ ਸਾਦੋਕ ਨੂੰ ਹੁਕਮ ਦਿੱਤਾ, “ਹੁਣ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਸ਼ਹਿਰ ਵਿੱਚ ਵਾਪਸ ਲੈ ਜਾਉ। ਜੇ ਯਾਹਵੇਹ ਮੇਰੇ ਉੱਤੇ ਮਿਹਰ ਕਰੇ, ਉਹ ਮੈਨੂੰ ਮੋੜ ਲਿਆਵੇਗਾ, ਅਤੇ ਉਸ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।

2 Samuel 15:25 (UKJV) And the king said unto Zadok, Carry back the ark of God into the city: if I shall find favour in the eyes of the LORD, he will bring me again, and show me both it, and his habitation:

23ਅਤੇ ਸਾਰਾ ਦੇਸ਼ ਉੱਚੀ-ਉੱਚੀ ਰੋਇਆ ਅਤੇ ਸਭ ਲੋਕ ਪਾਰ ਲੰਘ ਗਏ ਅਤੇ ਰਾਜਾ ਆਪ ਵੀ ਕਿਦਰੋਨ ਦੀ ਨਦੀ ਦੇ ਪਾਰ ਲੰਘਿਆ ਅਤੇ ਉਹ ਸਾਰੇ ਉਜਾੜ ਵੱਲ ਚਲੇ ਗਏ।

24ਅਤੇ ਸਾਦੋਕ ਵੀ ਸਾਰੇ ਲੇਵੀਆਂ ਦੇ ਨਾਲ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਚੁੱਕੀ ਹੋਏ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਉੱਤੇ ਰੱਖ ਦਿੱਤਾ ਅਤੇ ਅਬੀਯਾਥਰ ਨੇ ਭੇਂਟ ਚੜਾਈ ਜਦੋਂ ਤੱਕ ਹਰ ਕੋਈ ਸ਼ਹਿਰ ਛੱਡ ਕੇ ਚਲੇ ਨਾ ਗਏ।

25ਤਦ ਪਾਤਸ਼ਾਹ ਨੇ ਸਾਦੋਕ ਨੂੰ ਹੁਕਮ ਦਿੱਤਾ, “ਹੁਣ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਸ਼ਹਿਰ ਵਿੱਚ ਵਾਪਸ ਲੈ ਜਾਉ। ਜੇ ਯਾਹਵੇਹ ਮੇਰੇ ਉੱਤੇ ਮਿਹਰ ਕਰੇ, ਉਹ ਮੈਨੂੰ ਮੋੜ ਲਿਆਵੇਗਾ, ਅਤੇ ਉਸ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।

26ਪਰ ਜੇ ਯਾਹਵੇਹ ਆਖੇ, ‘ਮੈਨੂੰ ਤੇਰੇ ਤੋਂ ਕੋਈ ਪ੍ਰਸੰਨਤਾ ਨਹੀਂ ਹੈ,’ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਉਹੀ ਕਰੇ ਜੋ ਉਸ ਨੂੰ ਚੰਗਾ ਲੱਗੇ।”

27ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, “ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਾਜ਼ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬੀਯਾਥਰ ਦਾ ਪੁੱਤਰ ਹੈ, ਮੁੜ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.