2 ਸ਼ਮੁਏਲ 15

ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।

2 Samuel 15:5 (UKJV) And it was so, that when any man came nigh to him to do him reverence, he put forth his hand, and took him, and kissed him.

3ਤਦ ਅਬਸ਼ਾਲੋਮ ਉਸ ਨੂੰ ਆਖਦਾ ਹੁੰਦਾ ਸੀ, “ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।”

4ਅਬਸ਼ਾਲੋਮ ਹੋਰ ਕਹਿੰਦਾ, “ਇਹ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਉਸ ਦੇਸ਼ ਦਾ ਨਿਆਂਕਾਰ ਬਣਾਇਆ ਜਾਂਦਾ! ਫਿਰ ਹਰ ਵਿਅਕਤੀ ਮੇਰੇ ਕੋਲ ਆਪਣੀ ਫ਼ਰਿਆਦ ਲਿਆਉਂਦਾ ਅਤੇ ਮੈਂ ਉਸਦਾ ਨਿਆਂ ਜ਼ਰੂਰ ਕਰਦਾ।”

5ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।

6ਅਬਸ਼ਾਲੋਮ ਸਾਰੇ ਇਸਰਾਏਲਿਆਂ ਨਾਲ ਇਸੇ ਤਰ੍ਹਾਂ ਕਰਦਾ ਹੁੰਦਾ ਸੀ, ਜੋ ਕੋਈ ਵੀ ਨਿਆਂ ਲਈ ਰਾਜੇ ਦੇ ਅੱਗੇ ਆਉਂਦਾ ਹੁੰਦਾ ਸੀ। ਇਸ ਤਰ੍ਹਾਂ ਕਰ ਕੇ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦਾ ਦਿਲ ਜਿੱਤ ਲਿਆ।

7ਚਾਰ ਸਾਲਾਂ ਬਾਅਦ ਅਜਿਹਾ ਹੋਇਆ, ਅਬਸ਼ਾਲੋਮ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਮੈਨੂੰ ਹੇਬਰੋਨ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪਰਮੇਸ਼ਵਰ ਨਾਲ ਕੀਤੀ ਸੁੱਖਣਾ ਨੂੰ ਪੂਰੀ ਕਰਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.