4ਅਬਸ਼ਾਲੋਮ ਹੋਰ ਕਹਿੰਦਾ, “ਇਹ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਉਸ ਦੇਸ਼ ਦਾ ਨਿਆਂਕਾਰ ਬਣਾਇਆ ਜਾਂਦਾ! ਫਿਰ ਹਰ ਵਿਅਕਤੀ ਮੇਰੇ ਕੋਲ ਆਪਣੀ ਫ਼ਰਿਆਦ ਲਿਆਉਂਦਾ ਅਤੇ ਮੈਂ ਉਸਦਾ ਨਿਆਂ ਜ਼ਰੂਰ ਕਰਦਾ।”
5ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।
6ਅਬਸ਼ਾਲੋਮ ਸਾਰੇ ਇਸਰਾਏਲਿਆਂ ਨਾਲ ਇਸੇ ਤਰ੍ਹਾਂ ਕਰਦਾ ਹੁੰਦਾ ਸੀ, ਜੋ ਕੋਈ ਵੀ ਨਿਆਂ ਲਈ ਰਾਜੇ ਦੇ ਅੱਗੇ ਆਉਂਦਾ ਹੁੰਦਾ ਸੀ। ਇਸ ਤਰ੍ਹਾਂ ਕਰ ਕੇ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦਾ ਦਿਲ ਜਿੱਤ ਲਿਆ।
7ਚਾਰ ਸਾਲਾਂ ਬਾਅਦ ਅਜਿਹਾ ਹੋਇਆ, ਅਬਸ਼ਾਲੋਮ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਮੈਨੂੰ ਹੇਬਰੋਨ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪਰਮੇਸ਼ਵਰ ਨਾਲ ਕੀਤੀ ਸੁੱਖਣਾ ਨੂੰ ਪੂਰੀ ਕਰਾਂ।
8ਅਰਾਮ ਦੇ ਗੇਸ਼ੂਰ ਵਿੱਚ ਰਹਿੰਦੇ ਹੋਏ, ਤੁਹਾਡੇ ਸੇਵਕ ਨੇ ਇੱਕ ਸੁੱਖਣਾ ਮੰਗੀ, ‘ਜੇਕਰ ਯਾਹਵੇਹ ਸੱਚਮੁੱਚ ਮੈਨੂੰ ਯੇਰੂਸ਼ਲੇਮ ਵਿੱਚ ਵਾਪਸ ਮੋੜ ਲਿਆਵੇ, ਤਾਂ ਮੈਂ ਹੇਬਰੋਨ ਵਿੱਚ ਆਵਾਂਗਾ ਅਤੇ ਯਾਹਵੇਹ ਦੀ ਉਪਾਸਨਾ ਕਰਾਂਗਾ।’ ”