6ਅਬਸ਼ਾਲੋਮ ਸਾਰੇ ਇਸਰਾਏਲਿਆਂ ਨਾਲ ਇਸੇ ਤਰ੍ਹਾਂ ਕਰਦਾ ਹੁੰਦਾ ਸੀ, ਜੋ ਕੋਈ ਵੀ ਨਿਆਂ ਲਈ ਰਾਜੇ ਦੇ ਅੱਗੇ ਆਉਂਦਾ ਹੁੰਦਾ ਸੀ। ਇਸ ਤਰ੍ਹਾਂ ਕਰ ਕੇ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦਾ ਦਿਲ ਜਿੱਤ ਲਿਆ।
7ਚਾਰ ਸਾਲਾਂ ਬਾਅਦ ਅਜਿਹਾ ਹੋਇਆ, ਅਬਸ਼ਾਲੋਮ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਮੈਨੂੰ ਹੇਬਰੋਨ ਜਾਣ ਦੀ ਆਗਿਆ ਦਿਓ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪਰਮੇਸ਼ਵਰ ਨਾਲ ਕੀਤੀ ਸੁੱਖਣਾ ਨੂੰ ਪੂਰੀ ਕਰਾਂ।
8ਅਰਾਮ ਦੇ ਗੇਸ਼ੂਰ ਵਿੱਚ ਰਹਿੰਦੇ ਹੋਏ, ਤੁਹਾਡੇ ਸੇਵਕ ਨੇ ਇੱਕ ਸੁੱਖਣਾ ਮੰਗੀ, ‘ਜੇਕਰ ਯਾਹਵੇਹ ਸੱਚਮੁੱਚ ਮੈਨੂੰ ਯੇਰੂਸ਼ਲੇਮ ਵਿੱਚ ਵਾਪਸ ਮੋੜ ਲਿਆਵੇ, ਤਾਂ ਮੈਂ ਹੇਬਰੋਨ ਵਿੱਚ ਆਵਾਂਗਾ ਅਤੇ ਯਾਹਵੇਹ ਦੀ ਉਪਾਸਨਾ ਕਰਾਂਗਾ।’ ”
9ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਸ਼ਾਂਤੀ ਨਾਲ ਜਾ ਅਤੇ ਫਿਰ ਅਬਸ਼ਾਲੋਮ ਉੱਠ ਕੇ ਹੇਬਰੋਨ ਨੂੰ ਚਲਾ ਗਿਆ।
10ਅਬਸ਼ਾਲੋਮ ਨੇ ਗੁਪਤ ਰੂਪ ਵਿੱਚ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਸਨ, “ਜਦੋਂ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਐਲਾਨ ਕਰੋ, ‘ਅਬਸ਼ਾਲੋਮ ਹੇਬਰੋਨ ਵਿੱਚ ਰਾਜਾ ਹੈ।’ ”