8ਅਰਾਮ ਦੇ ਗੇਸ਼ੂਰ ਵਿੱਚ ਰਹਿੰਦੇ ਹੋਏ, ਤੁਹਾਡੇ ਸੇਵਕ ਨੇ ਇੱਕ ਸੁੱਖਣਾ ਮੰਗੀ, ‘ਜੇਕਰ ਯਾਹਵੇਹ ਸੱਚਮੁੱਚ ਮੈਨੂੰ ਯੇਰੂਸ਼ਲੇਮ ਵਿੱਚ ਵਾਪਸ ਮੋੜ ਲਿਆਵੇ, ਤਾਂ ਮੈਂ ਹੇਬਰੋਨ ਵਿੱਚ ਆਵਾਂਗਾ ਅਤੇ ਯਾਹਵੇਹ ਦੀ ਉਪਾਸਨਾ ਕਰਾਂਗਾ।’ ”
9ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਸ਼ਾਂਤੀ ਨਾਲ ਜਾ ਅਤੇ ਫਿਰ ਅਬਸ਼ਾਲੋਮ ਉੱਠ ਕੇ ਹੇਬਰੋਨ ਨੂੰ ਚਲਾ ਗਿਆ।
10ਅਬਸ਼ਾਲੋਮ ਨੇ ਗੁਪਤ ਰੂਪ ਵਿੱਚ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਸਨ, “ਜਦੋਂ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਐਲਾਨ ਕਰੋ, ‘ਅਬਸ਼ਾਲੋਮ ਹੇਬਰੋਨ ਵਿੱਚ ਰਾਜਾ ਹੈ।’ ”
11ਯੇਰੂਸ਼ਲੇਮ ਤੋਂ ਅਬਸ਼ਾਲੋਮ ਨਾਲ ਦੋ ਸੌ ਮਨੁੱਖ ਤੁਰੇ। ਜੋ ਸੱਦੇ ਗਏ ਸਨ। ਉਹ ਕਾਫ਼ੀ ਸਹਿਜ ਸੁਭਾਅ ਨਾਲ ਤੁਰੇ ਜਾਂਦੇ ਸਨ; ਉਨ੍ਹਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਹੈ।
12ਅਬਸ਼ਾਲੋਮ ਨੇ ਗਿਲੋਹ ਦੇ ਰਹਿਣ ਵਾਲੇ ਅਹੀਥੋਫ਼ਲ ਨੂੰ ਬਲੀਦਾਨ ਦੇ ਮੌਕੇ ਉੱਤੇ ਆਪਣੇ ਹੀ ਸ਼ਹਿਰ ਗਿਲੋਹ ਵਿੱਚ ਆਉਣ ਦਾ ਸੱਦਾ ਦਿੱਤਾ। ਅਹੀਥੋਫ਼ਲ ਦਾਵੀਦ ਦਾ ਮੰਤਰੀ ਸੀ। ਇੱਥੇ ਅਬਸ਼ਾਲੋਮ ਦੇ ਸਮਰਥਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਜਿਸ ਕਾਰਨ ਰਾਜੇ ਦੇ ਖਿਲਾਫ ਸਾਜ਼ਿਸ਼ ਤੇਜ਼ ਹੋ ਗਈ ਸੀ।