2 ਸ਼ਮੁਏਲ 15

ਯੇਰੂਸ਼ਲੇਮ ਤੋਂ ਅਬਸ਼ਾਲੋਮ ਨਾਲ ਦੋ ਸੌ ਮਨੁੱਖ ਤੁਰੇ। ਜੋ ਸੱਦੇ ਗਏ ਸਨ। ਉਹ ਕਾਫ਼ੀ ਸਹਿਜ ਸੁਭਾਅ ਨਾਲ ਤੁਰੇ ਜਾਂਦੇ ਸਨ; ਉਨ੍ਹਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਹੈ।

2 Samuel 15:11 (UKJV) And with Absalom went two hundred men out of Jerusalem, that were called; and they went in their simplicity, and they knew not any thing.

9ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਸ਼ਾਂਤੀ ਨਾਲ ਜਾ ਅਤੇ ਫਿਰ ਅਬਸ਼ਾਲੋਮ ਉੱਠ ਕੇ ਹੇਬਰੋਨ ਨੂੰ ਚਲਾ ਗਿਆ।

10ਅਬਸ਼ਾਲੋਮ ਨੇ ਗੁਪਤ ਰੂਪ ਵਿੱਚ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਸਨ, “ਜਦੋਂ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਐਲਾਨ ਕਰੋ, ‘ਅਬਸ਼ਾਲੋਮ ਹੇਬਰੋਨ ਵਿੱਚ ਰਾਜਾ ਹੈ।’ ”

11ਯੇਰੂਸ਼ਲੇਮ ਤੋਂ ਅਬਸ਼ਾਲੋਮ ਨਾਲ ਦੋ ਸੌ ਮਨੁੱਖ ਤੁਰੇ। ਜੋ ਸੱਦੇ ਗਏ ਸਨ। ਉਹ ਕਾਫ਼ੀ ਸਹਿਜ ਸੁਭਾਅ ਨਾਲ ਤੁਰੇ ਜਾਂਦੇ ਸਨ; ਉਨ੍ਹਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਹੈ।

12ਅਬਸ਼ਾਲੋਮ ਨੇ ਗਿਲੋਹ ਦੇ ਰਹਿਣ ਵਾਲੇ ਅਹੀਥੋਫ਼ਲ ਨੂੰ ਬਲੀਦਾਨ ਦੇ ਮੌਕੇ ਉੱਤੇ ਆਪਣੇ ਹੀ ਸ਼ਹਿਰ ਗਿਲੋਹ ਵਿੱਚ ਆਉਣ ਦਾ ਸੱਦਾ ਦਿੱਤਾ। ਅਹੀਥੋਫ਼ਲ ਦਾਵੀਦ ਦਾ ਮੰਤਰੀ ਸੀ। ਇੱਥੇ ਅਬਸ਼ਾਲੋਮ ਦੇ ਸਮਰਥਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਜਿਸ ਕਾਰਨ ਰਾਜੇ ਦੇ ਖਿਲਾਫ ਸਾਜ਼ਿਸ਼ ਤੇਜ਼ ਹੋ ਗਈ ਸੀ।

13ਇੱਕ ਸੰਦੇਸ਼ਵਾਹਕ ਨੇ ਆ ਕੇ ਦਾਵੀਦ ਨੂੰ ਖ਼ਬਰ ਦਿੱਤੀ, “ਇਸਰਾਏਲ ਦੇ ਲੋਕਾਂ ਦੇ ਮਨ ਅਬਸ਼ਾਲੋਮ ਵੱਲ ਮੁੜ ਗਏ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.