4ਇਹ ਸੁਣ ਕੇ ਦਾਵੀਦ ਨੇ ਸੀਬਾ ਨੂੰ ਕਿਹਾ, “ਸੁਣੋ, ਇਹ ਸਭ ਕੁਝ ਜੋ ਮਫ਼ੀਬੋਸ਼ਥ ਦਾ ਹੈ ਹੁਣ ਤੁਹਾਡਾ ਹੈ।” ਸੀਬਾ ਨੇ ਕਿਹਾ, “ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।”
5ਜਦ ਰਾਜਾ ਦਾਵੀਦ ਬਹੁਰੀਮ ਪਹੁੰਚਿਆ ਤਾਂ ਸ਼ਾਊਲ ਦਾ ਇੱਕ ਰਿਸ਼ਤੇਦਾਰ ਉਸ ਦੇ ਅੱਗੇ ਆਇਆ ਜਿਸ ਦਾ ਨਾਮ ਸ਼ਿਮਈ ਸੀ ਜੋ ਗੇਰਾ ਦਾ ਪੁੱਤਰ ਸੀ। ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ।
6ਉਹ ਦਾਵੀਦ ਅਤੇ ਰਾਜਾ ਦਾਵੀਦ ਦੇ ਸਾਰੇ ਬੰਦਿਆਂ ਉੱਤੇ ਵੀ ਪੱਥਰ ਸੁੱਟ ਰਿਹਾ ਸੀ, ਜਦ ਦਾਵੀਦ ਦੇ ਸੈਨਾ ਅਤੇ ਅਫ਼ਸਰਾਂ ਦਾਵੀਦ ਦੇ ਸੱਜੇ ਖੱਬੇ ਸਨ।
7ਸ਼ਿਮਈ ਉਸ ਨੂੰ ਇਨ੍ਹਾਂ ਸ਼ਬਦਾਂ ਨਾਲ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, “ਹੇ ਖੂਨੀ ਮਨੁੱਖ, ਇੱਥੋਂ ਨਿਕਲ ਜਾ! ਦੁਸ਼ਟ ਮਨੁੱਖ!
8ਯਾਹਵੇਹ ਨੇ ਉਨ੍ਹਾਂ ਸਾਰੇ ਕਤਲਾਂ ਦਾ ਬਦਲਾ ਲਿਆ ਜੋ ਸ਼ਾਊਲ ਦੇ ਘਰਾਣੇ ਵਿੱਚ ਕੀਤੇ ਗਏ ਸਨ, ਜਿਨ੍ਹਾਂ ਦੇ ਸਥਾਨ ਉੱਤੇ ਤੁਸੀਂ ਸਿੰਘਾਸਣ ਉੱਤੇ ਬੈਠੇ ਸੀ। ਵੇਖੋ, ਹੁਣ ਯਾਹਵੇਹ ਨੇ ਇਹ ਰਾਜ ਤੇਰੇ ਕੋਲੋਂ ਖੋਹ ਕੇ ਤੇਰੇ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ। ਵੇਖ, ਤੇਰੀ ਬੁਰਿਆਈ ਤੇਰੇ ਉੱਤੇ ਆ ਪਈ ਹੈ ਕਿਉਂ ਜੋ ਤੂੰ ਖੂਨ ਦਾ ਪਿਆਸਾ ਹੈ!”