2 ਸ਼ਮੁਏਲ 16

ਇਹ ਵੇਖ ਕੇ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਰਾਜੇ ਨੂੰ ਆਖਿਆ, “ਇਹ ਮਰਿਆ ਹੋਇਆ ਕੁੱਤਾ ਮੇਰੇ ਮਹਾਰਾਜ ਪਾਤਸ਼ਾਹ ਨੂੰ ਕਿਉਂ ਸਰਾਪ ਦੇਵੇ? ਮੈਨੂੰ ਹੁਕਮ ਦਿਓ ਕਿ ਮੈਂ ਜਾ ਕੇ ਉਸਦਾ ਸਿਰ ਕੱਟ ਦੇਵਾਂ।”

2 Samuel 16:9 (UKJV) Then said Abishai the son of Zeruiah unto the king, Why should this dead dog curse my lord the king? let me go over, I pray you, and take off his head.

7ਸ਼ਿਮਈ ਉਸ ਨੂੰ ਇਨ੍ਹਾਂ ਸ਼ਬਦਾਂ ਨਾਲ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, “ਹੇ ਖੂਨੀ ਮਨੁੱਖ, ਇੱਥੋਂ ਨਿਕਲ ਜਾ! ਦੁਸ਼ਟ ਮਨੁੱਖ!

8ਯਾਹਵੇਹ ਨੇ ਉਨ੍ਹਾਂ ਸਾਰੇ ਕਤਲਾਂ ਦਾ ਬਦਲਾ ਲਿਆ ਜੋ ਸ਼ਾਊਲ ਦੇ ਘਰਾਣੇ ਵਿੱਚ ਕੀਤੇ ਗਏ ਸਨ, ਜਿਨ੍ਹਾਂ ਦੇ ਸਥਾਨ ਉੱਤੇ ਤੁਸੀਂ ਸਿੰਘਾਸਣ ਉੱਤੇ ਬੈਠੇ ਸੀ। ਵੇਖੋ, ਹੁਣ ਯਾਹਵੇਹ ਨੇ ਇਹ ਰਾਜ ਤੇਰੇ ਕੋਲੋਂ ਖੋਹ ਕੇ ਤੇਰੇ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ। ਵੇਖ, ਤੇਰੀ ਬੁਰਿਆਈ ਤੇਰੇ ਉੱਤੇ ਆ ਪਈ ਹੈ ਕਿਉਂ ਜੋ ਤੂੰ ਖੂਨ ਦਾ ਪਿਆਸਾ ਹੈ!”

9ਇਹ ਵੇਖ ਕੇ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਰਾਜੇ ਨੂੰ ਆਖਿਆ, “ਇਹ ਮਰਿਆ ਹੋਇਆ ਕੁੱਤਾ ਮੇਰੇ ਮਹਾਰਾਜ ਪਾਤਸ਼ਾਹ ਨੂੰ ਕਿਉਂ ਸਰਾਪ ਦੇਵੇ? ਮੈਨੂੰ ਹੁਕਮ ਦਿਓ ਕਿ ਮੈਂ ਜਾ ਕੇ ਉਸਦਾ ਸਿਰ ਕੱਟ ਦੇਵਾਂ।”

10ਪਰ ਰਾਜੇ ਨੇ ਉਸ ਨੂੰ ਉੱਤਰ ਦਿੱਤਾ, “ਜ਼ੇਰੂਇਯਾਹ ਦੇ ਪੁੱਤਰੋ, ਤੁਹਾਡੇ ਅਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ ਹੈ। ਜੇਕਰ ਉਹ ਮੈਨੂੰ ਇਸ ਲਈ ਸਰਾਪ ਦੇ ਰਿਹਾ ਹੈ ਕਿਉਂਕਿ ਯਾਹਵੇਹ ਨੇ ਖੁਦ ਉਸਨੂੰ ਹੁਕਮ ਦਿੱਤਾ ਸੀ, ‘ਦਾਵੀਦ ਨੂੰ ਸਰਾਪ ਦਿਓ,’ ਤਾਂ ਕੌਣ ਹੈ ਜੋ ਉਸਨੂੰ ਪੁੱਛ ਸਕੇ, ‘ਤੂੰ ਅਜਿਹਾ ਕਿਉਂ ਕਰ ਰਿਹਾ ਹੈ?’ ”

11ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.