2 ਸ਼ਮੁਏਲ 16

ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ।

2 Samuel 16:11 (UKJV) And David said to Abishai, and to all his servants, Behold, my son, which came out of my bowels, seeks my life: how much more now may this Benjamite do it? let him alone, and let him curse; for the LORD has bidden him.

9ਇਹ ਵੇਖ ਕੇ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਰਾਜੇ ਨੂੰ ਆਖਿਆ, “ਇਹ ਮਰਿਆ ਹੋਇਆ ਕੁੱਤਾ ਮੇਰੇ ਮਹਾਰਾਜ ਪਾਤਸ਼ਾਹ ਨੂੰ ਕਿਉਂ ਸਰਾਪ ਦੇਵੇ? ਮੈਨੂੰ ਹੁਕਮ ਦਿਓ ਕਿ ਮੈਂ ਜਾ ਕੇ ਉਸਦਾ ਸਿਰ ਕੱਟ ਦੇਵਾਂ।”

10ਪਰ ਰਾਜੇ ਨੇ ਉਸ ਨੂੰ ਉੱਤਰ ਦਿੱਤਾ, “ਜ਼ੇਰੂਇਯਾਹ ਦੇ ਪੁੱਤਰੋ, ਤੁਹਾਡੇ ਅਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ ਹੈ। ਜੇਕਰ ਉਹ ਮੈਨੂੰ ਇਸ ਲਈ ਸਰਾਪ ਦੇ ਰਿਹਾ ਹੈ ਕਿਉਂਕਿ ਯਾਹਵੇਹ ਨੇ ਖੁਦ ਉਸਨੂੰ ਹੁਕਮ ਦਿੱਤਾ ਸੀ, ‘ਦਾਵੀਦ ਨੂੰ ਸਰਾਪ ਦਿਓ,’ ਤਾਂ ਕੌਣ ਹੈ ਜੋ ਉਸਨੂੰ ਪੁੱਛ ਸਕੇ, ‘ਤੂੰ ਅਜਿਹਾ ਕਿਉਂ ਕਰ ਰਿਹਾ ਹੈ?’ ”

11ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ।

12ਅਤੇ ਸ਼ਾਇਦ ਯਾਹਵੇਹ ਇਹ ਦੇਖ ਲਵੇ ਕਿ ਮੇਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਅੱਜ ਇਨ੍ਹਾਂ ਸਰਾਪਾਂ ਦੇ ਕਾਰਨ ਮੈਨੂੰ ਅਸੀਸ ਦੇਵੇਗਾ।”

13ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲ੍ਹਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.