2 ਸ਼ਮੁਏਲ 16

ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲ੍ਹਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ।

2 Samuel 16:13 (UKJV) And as David and his men went by the way, Shimei went along on the hill's side opposite to him, and cursed as he went, and threw stones at him, and cast dust.

11ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ।

12ਅਤੇ ਸ਼ਾਇਦ ਯਾਹਵੇਹ ਇਹ ਦੇਖ ਲਵੇ ਕਿ ਮੇਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਅੱਜ ਇਨ੍ਹਾਂ ਸਰਾਪਾਂ ਦੇ ਕਾਰਨ ਮੈਨੂੰ ਅਸੀਸ ਦੇਵੇਗਾ।”

13ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲ੍ਹਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ।

14ਰਾਜਾ ਅਤੇ ਉਸਦੇ ਸਾਰੇ ਸਾਥੀ ਥੱਕ ਹਾਰ ਕੇ ਯਰਦਨ ਨਦੀ ਉੱਤੇ ਪਹੁੰਚੇ। ਦਾਵੀਦ ਵਿੱਚ ਇੱਕ ਨਵੀਂ ਤਾਜ਼ਗੀ ਆਈ।

15ਅਬਸ਼ਾਲੋਮ ਅਤੇ ਇਸਰਾਏਲ ਦੇ ਲੋਕ ਯੇਰੂਸ਼ਲੇਮ ਪਹੁੰਚੇ। ਅਹੀਥੋਫ਼ਲ ਉਨ੍ਹਾਂ ਦੇ ਨਾਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.