18ਪਰ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਅਬਸ਼ਾਲੋਮ ਨੂੰ ਦੱਸਿਆ। ਇਸ ਲਈ ਉਹ ਦੋਵੇਂ ਉਸੇ ਵੇਲੇ ਉੱਥੋਂ ਚਲੇ ਗਏ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਚਲੇ ਗਏ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ ਅਤੇ ਉਹ ਉਸ ਵਿੱਚ ਉਤਰ ਗਏ।
19ਉਸਦੀ ਪਤਨੀ ਨੇ ਇੱਕ ਕੱਪੜਾ ਲਿਆ ਅਤੇ ਖੂਹ ਦੇ ਮੂੰਹ ਉੱਤੇ ਵਿਛਾ ਦਿੱਤਾ ਅਤੇ ਉਸ ਉੱਤੇ ਅਨਾਜ ਖਿਲਾਰ ਦਿੱਤਾ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।
20ਜਦੋਂ ਅਬਸ਼ਾਲੋਮ ਦੇ ਆਦਮੀ ਘਰ ਵਿੱਚ ਔਰਤ ਕੋਲ ਆਏ, ਉਨ੍ਹਾਂ ਨੇ ਪੁੱਛਿਆ, “ਅਹੀਮਾਜ਼ ਅਤੇ ਯੋਨਾਥਾਨ ਕਿੱਥੇ ਹਨ?” ਉਸ ਔਰਤ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਹ ਤਾਂ ਨਦੀਓ ਪਾਰ ਲੰਘ ਗਏ ਹੋਣਗੇ।” ਆਦਮੀਆਂ ਨੇ ਉਹਨਾਂ ਦੀ ਖੋਜ ਕੀਤੀ ਪਰ ਕੋਈ ਨਾ ਲੱਭਿਆ, ਇਸ ਲਈ ਉਹ ਯੇਰੂਸ਼ਲੇਮ ਨੂੰ ਵਾਪਸ ਆ ਗਏ।
21ਉਨ੍ਹਾਂ ਦੇ ਜਾਣ ਤੋਂ ਬਾਅਦ, ਉਹ ਦੋਵੇਂ ਖੂਹ ਵਿੱਚੋਂ ਬਾਹਰ ਨਿਕਲੇ ਅਤੇ ਰਾਜਾ ਦਾਵੀਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸਨੂੰ ਕਿਹਾ, “ਚੱਲੋ ਉੱਠੋ ਅਤੇ ਇੱਕ ਵਾਰ ਨਦੀ ਪਾਰ ਲੰਘ ਜਾਓ। ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਰੁੱਧ ਇਹੋ ਜਿਹੀ ਸਲਾਹ ਦਿੱਤੀ ਹੈ।”
22ਇਸ ਲਈ ਦਾਵੀਦ ਅਤੇ ਉਸਦੇ ਨਾਲ ਦੇ ਸਾਰੇ ਲੋਕ ਚੱਲੇ ਅਤੇ ਯਰਦਨ ਪਾਰ ਲੰਘ ਗਏ। ਸਵੇਰ ਹੋਣ ਤੱਕ, ਕੋਈ ਵੀ ਨਹੀਂ ਬਚਿਆ ਜਿਸ ਨੇ ਯਰਦਨ ਪਾਰ ਨਾ ਕੀਤੀ ਹੋਵੇ।