2 ਸ਼ਮੁਏਲ 17

ਪਰ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਅਬਸ਼ਾਲੋਮ ਨੂੰ ਦੱਸਿਆ। ਇਸ ਲਈ ਉਹ ਦੋਵੇਂ ਉਸੇ ਵੇਲੇ ਉੱਥੋਂ ਚਲੇ ਗਏ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਚਲੇ ਗਏ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ ਅਤੇ ਉਹ ਉਸ ਵਿੱਚ ਉਤਰ ਗਏ।

2 Samuel 17:18 (UKJV) Nevertheless a lad saw them, and told Absalom: but they went both of them away quickly, and came to a man's house in Bahurim, which had a well in his court; where they went down.

16ਹੁਣ ਇਸੇ ਵੇਲੇ ਇੱਕ ਸੁਨੇਹਾ ਭੇਜੋ ਅਤੇ ਦਾਵੀਦ ਨੂੰ ਆਖੋ, ‘ਉਜਾੜ ਵਿੱਚ ਪੱਤਣ ਕੋਲ ਰਾਤ ਨਾ ਕੱਟੇ। ਛੇਤੀ ਨਾਲ ਪਾਰ ਲੰਘ ਜਾਓ, ਨਹੀਂ ਤਾਂ ਰਾਜਾ ਅਤੇ ਉਸਦੇ ਨਾਲ ਦੇ ਸਾਰੇ ਲੋਕ ਖਤਮ ਹੋ ਜਾਣਗੇ।’ ”

17ਯੋਨਾਥਾਨ ਅਤੇ ਅਹੀਮਾਜ਼ ਏਨ-ਰੋਗੇਲ ਵਿੱਚ ਠਹਿਰੇ ਹੋਏ ਸਨ। ਇੱਕ ਦਾਸੀ ਨੇ ਜਾ ਕੇ ਉਨ੍ਹਾਂ ਨੂੰ ਸੂਚਿਤ ਕਰਨਾ ਸੀ ਅਤੇ ਉਨ੍ਹਾਂ ਨੇ ਜਾ ਕੇ ਰਾਜਾ ਦਾਵੀਦ ਨੂੰ ਦੱਸਣਾ ਸੀ ਕਿਉਂਕਿ ਉਹ ਸ਼ਹਿਰ ਵਿੱਚ ਦਾਖਲ ਹੋਣ ਦਾ ਜੋਖਮ ਨਹੀਂ ਲੈ ਸਕਦੇ ਸਨ। ਇੱਕ ਨੌਕਰਾਣੀ ਨੂੰ ਜਾ ਕੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਫਿਰ ਉਹ ਜਾ ਕੇ ਰਾਜਾ ਦਾਵੀਦ ਨੂੰ ਸੂਚਨਾ ਭੇਜ ਦੇਵੇਗੀ ਕਿਉਂਕਿ ਇਹ ਜ਼ਰੂਰੀ ਸੀ ਕਿ ਉਹ ਸ਼ਹਿਰ ਵਿੱਚ ਵੜਦੇ ਨਜ਼ਰ ਨਾ ਆਉਣ।

18ਪਰ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਅਬਸ਼ਾਲੋਮ ਨੂੰ ਦੱਸਿਆ। ਇਸ ਲਈ ਉਹ ਦੋਵੇਂ ਉਸੇ ਵੇਲੇ ਉੱਥੋਂ ਚਲੇ ਗਏ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਚਲੇ ਗਏ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ ਅਤੇ ਉਹ ਉਸ ਵਿੱਚ ਉਤਰ ਗਏ।

19ਉਸਦੀ ਪਤਨੀ ਨੇ ਇੱਕ ਕੱਪੜਾ ਲਿਆ ਅਤੇ ਖੂਹ ਦੇ ਮੂੰਹ ਉੱਤੇ ਵਿਛਾ ਦਿੱਤਾ ਅਤੇ ਉਸ ਉੱਤੇ ਅਨਾਜ ਖਿਲਾਰ ਦਿੱਤਾ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।

20ਜਦੋਂ ਅਬਸ਼ਾਲੋਮ ਦੇ ਆਦਮੀ ਘਰ ਵਿੱਚ ਔਰਤ ਕੋਲ ਆਏ, ਉਨ੍ਹਾਂ ਨੇ ਪੁੱਛਿਆ, “ਅਹੀਮਾਜ਼ ਅਤੇ ਯੋਨਾਥਾਨ ਕਿੱਥੇ ਹਨ?” ਉਸ ਔਰਤ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਹ ਤਾਂ ਨਦੀਓ ਪਾਰ ਲੰਘ ਗਏ ਹੋਣਗੇ।” ਆਦਮੀਆਂ ਨੇ ਉਹਨਾਂ ਦੀ ਖੋਜ ਕੀਤੀ ਪਰ ਕੋਈ ਨਾ ਲੱਭਿਆ, ਇਸ ਲਈ ਉਹ ਯੇਰੂਸ਼ਲੇਮ ਨੂੰ ਵਾਪਸ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.