13ਜੇਕਰ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।”
14ਯੋਆਬ ਨੇ ਆਖਿਆ, “ਮੈਂ ਤੇਰੇ ਲਈ ਇਸ ਤਰ੍ਹਾਂ ਇੰਤਜ਼ਾਰ ਨਹੀਂ ਕਰਾਂਗਾ।” ਇਸ ਲਈ ਉਸਨੇ ਆਪਣੇ ਹੱਥ ਵਿੱਚ ਤਿੰਨ ਬਰਛੇ ਲਏ ਅਤੇ ਉਨ੍ਹਾਂ ਨੂੰ ਅਬਸ਼ਾਲੋਮ ਦੇ ਦਿਲ ਵਿੱਚ ਜਦੋਂ ਅਬਸ਼ਾਲੋਮ ਬਲੂਤ ਦੇ ਰੁੱਖ ਵਿੱਚ ਜਿਉਂਦਾ ਸੀ, ਧੱਸ ਦਿੱਤੇ।
15ਅਤੇ ਯੋਆਬ ਦੇ ਦਸ ਸ਼ਸਤਰ ਚੁੱਕਣ ਵਾਲਿਆ ਨੇ ਅਬਸ਼ਾਲੋਮ ਨੂੰ ਘੇਰ ਲਿਆ ਅਤੇ ਉਸ ਨੂੰ ਮਾਰਿਆ ਅਤੇ ਮਾਰ ਸੁੱਟਿਆ।
16ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜਾਂ ਨੇ ਇਸਰਾਏਲ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਕਿਉਂ ਜੋ ਯੋਆਬ ਨੇ ਉਨ੍ਹਾਂ ਨੂੰ ਰੋਕ ਦਿੱਤਾ।
17ਉਨ੍ਹਾਂ ਨੇ ਅਬਸ਼ਾਲੋਮ ਨੂੰ ਫੜ ਕੇ ਜੰਗਲ ਵਿੱਚ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਸਾਰਾ ਢੇਰ ਲਾ ਦਿੱਤਾ। ਇਸ ਦੌਰਾਨ, ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਭੱਜ ਗਏ।