2 ਸ਼ਮੁਏਲ 18

ਰਾਜੇ ਨੇ ਕੂਸ਼ੀ ਨੂੰ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਕੂਸ਼ੀ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਵੈਰੀ ਅਤੇ ਉਹ ਸਾਰੇ ਜਿਹੜੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਉੱਠੇ ਹਨ, ਉਹ ਉਸ ਨੌਜਵਾਨ ਵਰਗੇ ਹੋਣ।”

2 Samuel 18:32 (UKJV) And the king said unto Cushi, Is the young man Absalom safe? And Cushi answered, The enemies of my lord the king, and all that rise against you to do you hurt, be as that young man is.

30ਰਾਜੇ ਨੇ ਕਿਹਾ, “ਇੱਕ ਪਾਸੇ ਹੋ ਕੇ ਖਲੋ ਅਤੇ ਇੱਥੇ ਉਡੀਕ ਕਰੋ।” ਇਸ ਲਈ ਉਹ ਇੱਕ ਪਾਸੇ ਹੋ ਗਿਆ ਅਤੇ ਉੱਥੇ ਖੜ੍ਹਾ ਹੋ ਗਿਆ।

31ਤਦ ਕੂਸ਼ੀ ਨੇ ਆਣ ਕੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਖੁਸ਼ਖਬਰੀ ਸੁਣੋ! ਯਾਹਵੇਹ ਨੇ ਅੱਜ ਤੁਹਾਨੂੰ ਉਨ੍ਹਾਂ ਸਾਰਿਆਂ ਦੇ ਹੱਥੋਂ ਛੁਡਾ ਕੇ ਸਹੀ ਠਹਿਰਾਇਆ ਹੈ ਜੋ ਤੁਹਾਡੇ ਵਿਰੁੱਧ ਉੱਠੇ।”

32ਰਾਜੇ ਨੇ ਕੂਸ਼ੀ ਨੂੰ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਕੂਸ਼ੀ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਵੈਰੀ ਅਤੇ ਉਹ ਸਾਰੇ ਜਿਹੜੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਉੱਠੇ ਹਨ, ਉਹ ਉਸ ਨੌਜਵਾਨ ਵਰਗੇ ਹੋਣ।”

33ਰਾਜਾ ਹਿੱਲ ਗਿਆ ਅਤੇ ਉਹ ਫਾਟਕ ਦੇ ਉੱਪਰ ਕਮਰੇ ਵਿੱਚ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! “ਮੇਰੇ ਪੁੱਤਰ ਅਬਸ਼ਾਲੋਮ! ਕਾਸ਼ ਮੈਂ ਤੇਰੀ ਥਾਂ ਮਰ ਗਿਆ ਹੁੰਦਾ, ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.