31ਤਦ ਕੂਸ਼ੀ ਨੇ ਆਣ ਕੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਖੁਸ਼ਖਬਰੀ ਸੁਣੋ! ਯਾਹਵੇਹ ਨੇ ਅੱਜ ਤੁਹਾਨੂੰ ਉਨ੍ਹਾਂ ਸਾਰਿਆਂ ਦੇ ਹੱਥੋਂ ਛੁਡਾ ਕੇ ਸਹੀ ਠਹਿਰਾਇਆ ਹੈ ਜੋ ਤੁਹਾਡੇ ਵਿਰੁੱਧ ਉੱਠੇ।”
32ਰਾਜੇ ਨੇ ਕੂਸ਼ੀ ਨੂੰ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਕੂਸ਼ੀ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਵੈਰੀ ਅਤੇ ਉਹ ਸਾਰੇ ਜਿਹੜੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਉੱਠੇ ਹਨ, ਉਹ ਉਸ ਨੌਜਵਾਨ ਵਰਗੇ ਹੋਣ।”
33ਰਾਜਾ ਹਿੱਲ ਗਿਆ ਅਤੇ ਉਹ ਫਾਟਕ ਦੇ ਉੱਪਰ ਕਮਰੇ ਵਿੱਚ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! “ਮੇਰੇ ਪੁੱਤਰ ਅਬਸ਼ਾਲੋਮ! ਕਾਸ਼ ਮੈਂ ਤੇਰੀ ਥਾਂ ਮਰ ਗਿਆ ਹੁੰਦਾ, ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”