1ਯੋਆਬ ਨੂੰ ਇਹ ਖ਼ਬਰ ਦਿੱਤੀ ਗਈ, “ਉਨ੍ਹਾਂ ਦਾ ਰਾਜਾ ਅਬਸ਼ਾਲੋਮ ਲਈ ਰੋ ਰਿਹਾ ਹੈ ਅਤੇ ਸੋਗ ਕਰ ਰਿਹਾ ਹੈ।”
2ਫਿਰ ਉਸ ਦਿਨ ਜਿੱਤ ਦੀ ਖੁਸ਼ੀ ਸਾਰੀ ਫ਼ੌਜ ਲਈ ਸੋਗ ਵਿੱਚ ਬਦਲ ਗਈ ਕਿਉਂਕਿ ਫੌਜ ਨੂੰ ਕਿਹਾ ਗਿਆ ਸੀ, “ਰਾਜਾ ਆਪਣੇ ਪੁੱਤਰ ਲਈ ਰੋ ਰਿਹਾ ਹੈ।” ਉਸ ਦਿਨ ਜਿੱਤ ਦੀ ਖੁਸ਼ੀ ਡੂੰਘੀ ਉਦਾਸੀ ਵਿੱਚ ਬਦਲ ਗਈ ਸੀ।
3ਉਸ ਦਿਨ ਲੋਕ ਗੁਪਤ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਏ, ਜਿਵੇਂ ਕੋਈ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ।