2 ਸ਼ਮੁਏਲ 19

ਫਿਰ ਉਸ ਦਿਨ ਜਿੱਤ ਦੀ ਖੁਸ਼ੀ ਸਾਰੀ ਫ਼ੌਜ ਲਈ ਸੋਗ ਵਿੱਚ ਬਦਲ ਗਈ ਕਿਉਂਕਿ ਫੌਜ ਨੂੰ ਕਿਹਾ ਗਿਆ ਸੀ, “ਰਾਜਾ ਆਪਣੇ ਪੁੱਤਰ ਲਈ ਰੋ ਰਿਹਾ ਹੈ।” ਉਸ ਦਿਨ ਜਿੱਤ ਦੀ ਖੁਸ਼ੀ ਡੂੰਘੀ ਉਦਾਸੀ ਵਿੱਚ ਬਦਲ ਗਈ ਸੀ।

2 Samuel 19:2 (UKJV) And the victory that day was turned into mourning unto all the people: for the people heard say that day how the king was grieved for his son.

1ਯੋਆਬ ਨੂੰ ਇਹ ਖ਼ਬਰ ਦਿੱਤੀ ਗਈ, “ਉਨ੍ਹਾਂ ਦਾ ਰਾਜਾ ਅਬਸ਼ਾਲੋਮ ਲਈ ਰੋ ਰਿਹਾ ਹੈ ਅਤੇ ਸੋਗ ਕਰ ਰਿਹਾ ਹੈ।”

2ਫਿਰ ਉਸ ਦਿਨ ਜਿੱਤ ਦੀ ਖੁਸ਼ੀ ਸਾਰੀ ਫ਼ੌਜ ਲਈ ਸੋਗ ਵਿੱਚ ਬਦਲ ਗਈ ਕਿਉਂਕਿ ਫੌਜ ਨੂੰ ਕਿਹਾ ਗਿਆ ਸੀ, “ਰਾਜਾ ਆਪਣੇ ਪੁੱਤਰ ਲਈ ਰੋ ਰਿਹਾ ਹੈ।” ਉਸ ਦਿਨ ਜਿੱਤ ਦੀ ਖੁਸ਼ੀ ਡੂੰਘੀ ਉਦਾਸੀ ਵਿੱਚ ਬਦਲ ਗਈ ਸੀ।

3ਉਸ ਦਿਨ ਲੋਕ ਗੁਪਤ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਏ, ਜਿਵੇਂ ਕੋਈ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ।

4ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦਾ ਰਿਹਾ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.