2ਫਿਰ ਉਸ ਦਿਨ ਜਿੱਤ ਦੀ ਖੁਸ਼ੀ ਸਾਰੀ ਫ਼ੌਜ ਲਈ ਸੋਗ ਵਿੱਚ ਬਦਲ ਗਈ ਕਿਉਂਕਿ ਫੌਜ ਨੂੰ ਕਿਹਾ ਗਿਆ ਸੀ, “ਰਾਜਾ ਆਪਣੇ ਪੁੱਤਰ ਲਈ ਰੋ ਰਿਹਾ ਹੈ।” ਉਸ ਦਿਨ ਜਿੱਤ ਦੀ ਖੁਸ਼ੀ ਡੂੰਘੀ ਉਦਾਸੀ ਵਿੱਚ ਬਦਲ ਗਈ ਸੀ।
3ਉਸ ਦਿਨ ਲੋਕ ਗੁਪਤ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਏ, ਜਿਵੇਂ ਕੋਈ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ।
4ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦਾ ਰਿਹਾ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”
5ਤਦ ਯੋਆਬ ਉਸ ਕਮਰੇ ਵਿੱਚ ਗਿਆ ਅਤੇ ਰਾਜੇ ਨੂੰ ਆਖਿਆ, ਅੱਜ ਤੂੰ ਆਪਣੇ ਸਾਰੇ ਅਧਿਕਾਰੀਆਂ ਅੱਗੇ ਸ਼ਰਮ ਨਾਲ ਆਪਣਾ ਮੂੰਹ ਝੁਕਾ ਲਿਆ ਹੈ ਜਿਨ੍ਹਾਂ ਨੇ ਤੇਰੀ ਅਤੇ ਤੇਰੇ ਪੁੱਤਰਾਂ ਧੀਆਂ, ਪਤਨੀਆਂ ਅਤੇ ਰਖੇਲਾਂ ਦੀ ਰੱਖਿਆ ਕੀਤੀ ਸੀ।
6ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਨਹੀਂ ਕਰਦੇ, ਅਤੇ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਉਨ੍ਹਾਂ ਨਾਲ ਨਫ਼ਰਤ ਕਰਦੇ ਹੋ। ਅੱਜ ਤੁਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਤੁਹਾਡੀ ਨਜ਼ਰ ਵਿੱਚ ਨਾ ਤਾਂ ਅਧਿਕਾਰੀਆ ਦੀ ਕੋਈ ਮਹੱਤਤਾ ਹੈ ਅਤੇ ਨਾ ਹੀ ਸਿਪਾਹੀਆਂ ਦੀ ਕਿਉਂ ਜੋ ਅੱਜ ਦੇ ਮੈਨੂੰ ਪਤਾ ਲੱਗਾ ਹੈ ਕਿ ਜੇਕਰ ਅੱਜ ਅਬਸ਼ਾਲੋਮ ਜਿਉਂਦਾ ਹੁੰਦਾ ਅਤੇ ਅਸੀਂ ਸਾਰੇ ਮਰ ਜਾਂਦੇ, ਤਾਂ ਤੁਸੀਂ ਬਹੁਤ ਖੁਸ਼ ਹੁੰਦੇ।