2 ਸ਼ਮੁਏਲ 19

ਤਦ ਯੋਆਬ ਉਸ ਕਮਰੇ ਵਿੱਚ ਗਿਆ ਅਤੇ ਰਾਜੇ ਨੂੰ ਆਖਿਆ, ਅੱਜ ਤੂੰ ਆਪਣੇ ਸਾਰੇ ਅਧਿਕਾਰੀਆਂ ਅੱਗੇ ਸ਼ਰਮ ਨਾਲ ਆਪਣਾ ਮੂੰਹ ਝੁਕਾ ਲਿਆ ਹੈ ਜਿਨ੍ਹਾਂ ਨੇ ਤੇਰੀ ਅਤੇ ਤੇਰੇ ਪੁੱਤਰਾਂ ਧੀਆਂ, ਪਤਨੀਆਂ ਅਤੇ ਰਖੇਲਾਂ ਦੀ ਰੱਖਿਆ ਕੀਤੀ ਸੀ।

2 Samuel 19:5 (UKJV) And Joab came into the house to the king, and said, You have shamed this day the faces of all your servants, which this day have saved your life, and the lives of your sons and of your daughters, and the lives of your wives, and the lives of your concubines;

3ਉਸ ਦਿਨ ਲੋਕ ਗੁਪਤ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਏ, ਜਿਵੇਂ ਕੋਈ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ।

4ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦਾ ਰਿਹਾ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”

5ਤਦ ਯੋਆਬ ਉਸ ਕਮਰੇ ਵਿੱਚ ਗਿਆ ਅਤੇ ਰਾਜੇ ਨੂੰ ਆਖਿਆ, ਅੱਜ ਤੂੰ ਆਪਣੇ ਸਾਰੇ ਅਧਿਕਾਰੀਆਂ ਅੱਗੇ ਸ਼ਰਮ ਨਾਲ ਆਪਣਾ ਮੂੰਹ ਝੁਕਾ ਲਿਆ ਹੈ ਜਿਨ੍ਹਾਂ ਨੇ ਤੇਰੀ ਅਤੇ ਤੇਰੇ ਪੁੱਤਰਾਂ ਧੀਆਂ, ਪਤਨੀਆਂ ਅਤੇ ਰਖੇਲਾਂ ਦੀ ਰੱਖਿਆ ਕੀਤੀ ਸੀ।

6ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਨਹੀਂ ਕਰਦੇ, ਅਤੇ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਉਨ੍ਹਾਂ ਨਾਲ ਨਫ਼ਰਤ ਕਰਦੇ ਹੋ। ਅੱਜ ਤੁਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਤੁਹਾਡੀ ਨਜ਼ਰ ਵਿੱਚ ਨਾ ਤਾਂ ਅਧਿਕਾਰੀਆ ਦੀ ਕੋਈ ਮਹੱਤਤਾ ਹੈ ਅਤੇ ਨਾ ਹੀ ਸਿਪਾਹੀਆਂ ਦੀ ਕਿਉਂ ਜੋ ਅੱਜ ਦੇ ਮੈਨੂੰ ਪਤਾ ਲੱਗਾ ਹੈ ਕਿ ਜੇਕਰ ਅੱਜ ਅਬਸ਼ਾਲੋਮ ਜਿਉਂਦਾ ਹੁੰਦਾ ਅਤੇ ਅਸੀਂ ਸਾਰੇ ਮਰ ਜਾਂਦੇ, ਤਾਂ ਤੁਸੀਂ ਬਹੁਤ ਖੁਸ਼ ਹੁੰਦੇ।

7ਹੁਣ ਇਹ ਕਰੋ: ਉੱਠ, ਬਾਹਰ ਆ ਜਾਓ ਅਤੇ ਆਪਣੇ ਸਿਪਾਹੀਆਂ ਨੂੰ ਦਿਲਾਸੇ ਦੀਆਂ ਗੱਲਾਂ ਕਹੋ, ਨਹੀਂ ਤਾਂ ਜਿਉਂਦੇ ਯਾਹਵੇਹ ਦੀ ਸਹੁੰ, ਜੇ ਤੁਸੀਂ ਅਜਿਹਾ ਨਾ ਕਰੋਗੇ, ਤਾਂ ਅੱਜ ਰਾਤ ਇੱਕ ਵੀ ਸਿਪਾਹੀ ਤੁਹਾਡੇ ਨਾਲ ਨਹੀਂ ਵੇਖਿਆ ਜਾਵੇਗਾ। ਇਹ ਤੁਹਾਡੇ ਲਈ ਉਨ੍ਹਾਂ ਸਾਰੇ ਬੁਰਿਆਈਆਂ ਨਾਲੋਂ ਜੋ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡੇ ਉੱਤੇ ਆਇਆ ਹਨ ਵੱਧ ਬੁਰੀ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.