2 ਸ਼ਮੁਏਲ 19

ਤਦ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆ ਕੇ ਰਾਜੇ ਨੂੰ ਆਖਿਆ, “ਅਜਿਹਾ ਕਿਉਂ ਹੋਇਆ ਕਿ ਸਾਡੇ ਯਹੂਦੀ ਭਰਾ ਗੁਪਤ ਰੂਪ ਵਿੱਚ ਯਰਦਨ ਦੇ ਪਰਲੇ ਪਾਰ ਰਾਜੇ ਅਤੇ ਉਸ ਦੇ ਘਰਾਣੇ ਅਤੇ ਉਸਦੇ ਸਭ ਸਾਥੀਆਂ ਨੂੰ ਲੈ ਗਏ ਹਨ?”

2 Samuel 19:41 (UKJV) And, behold, all the men of Israel came to the king, and said unto the king, Why have our brethren the men of Judah stolen you away, and have brought the king, and his household, and all David's men with him, over Jordan?

39ਇਸ ਤੋਂ ਬਾਅਦ ਸਾਰੇ ਲੋਕ ਯਰਦਨ ਨਦੀ ਦੇ ਪਾਰ ਗਏ ਤਾਂ ਰਾਜਾ ਵੀ ਨਦੀ ਪਾਰ ਕਰ ਗਿਆ। ਤਦ ਰਾਜੇ ਨੇ ਬਾਰਜ਼ਿੱਲਈ ਨੂੰ ਚੁੰਮ ਕੇ ਅਸੀਸ ਦਿੱਤੀ। ਇਸ ਤੋਂ ਬਾਅਦ ਬਾਰਜ਼ਿੱਲਈ ਆਪਣੇ ਘਰ ਵਾਪਸ ਮੁੜ ਗਿਆ।

40ਰਾਜਾ ਗਿਲਗਾਲ ਵੱਲ ਚੱਲ ਪਿਆ। ਕਿਮਹਾਮ ਰਾਜੇ ਦੇ ਨਾਲ ਸੀ। ਰਾਜੇ ਦੇ ਨਾਲ ਯਹੂਦੀਆ ਦੀ ਸਾਰੀ ਫ਼ੌਜ ਅਤੇ ਇਸਰਾਏਲ ਦੀ ਅੱਧੀ ਫ਼ੌਜ ਸੀ।

41ਤਦ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆ ਕੇ ਰਾਜੇ ਨੂੰ ਆਖਿਆ, “ਅਜਿਹਾ ਕਿਉਂ ਹੋਇਆ ਕਿ ਸਾਡੇ ਯਹੂਦੀ ਭਰਾ ਗੁਪਤ ਰੂਪ ਵਿੱਚ ਯਰਦਨ ਦੇ ਪਰਲੇ ਪਾਰ ਰਾਜੇ ਅਤੇ ਉਸ ਦੇ ਘਰਾਣੇ ਅਤੇ ਉਸਦੇ ਸਭ ਸਾਥੀਆਂ ਨੂੰ ਲੈ ਗਏ ਹਨ?”

42ਯਹੂਦਿਯਾ ਦੇ ਸਾਰੇ ਵਾਸੀਆਂ ਨੇ ਇਸਰਾਏਲ ਦੇ ਵਾਸੀਆਂ ਨੂੰ ਉੱਤਰ ਦਿੱਤਾ, “ਕਿਉਂਕਿ ਰਾਜਾ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਤੇ ਗੁੱਸੇ ਹੋਣ ਦਾ ਕੀ ਕਾਰਨ ਹੈ? ਕੀ ਅਸੀਂ ਰਾਜਾ ਦਾ ਕੁਝ ਖਾ ਲਿਆ ਹੈ? ਜਾਂ ਕੀ ਉਸਨੇ ਸਾਨੂੰ ਕੁਝ ਤੋਹਫ਼ਾ ਦਿੱਤਾ ਹੈ?”

43ਇਹ ਸੁਣ ਕੇ ਇਸਰਾਏਲੀਆਂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਰਾਜੇ ਵਿੱਚ ਸਾਡੇ ਦਸ ਹਿੱਸੇ ਹਨ। ਫਿਰ ਸਾਡਾ ਤੁਹਾਡੇ ਨਾਲੋਂ ਦਾਵੀਦ ਉੱਤੇ ਜ਼ਿਆਦਾ ਅਧਿਕਾਰ ਹੈ। ਫਿਰ ਤੂੰ ਸਾਨੂੰ ਕਿਉਂ ਤੁੱਛ ਸਮਝਿਆ? ਕੀ ਰਾਜੇ ਨੂੰ ਬਹਾਲ ਕਰਨ ਦਾ ਪ੍ਰਸਤਾਵ ਪਹਿਲਾਂ ਸਾਡੇ ਵੱਲੋਂ ਨਹੀਂ ਆਇਆ ਸੀ?” ਇਸ ਵਿੱਚ ਯਹੂਦੀਆਂ ਦੇ ਸ਼ਬਦ ਇਸਰਾਏਲੀਆਂ ਦੇ ਸ਼ਬਦਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.