2 ਸ਼ਮੁਏਲ 19

ਇਹ ਸੁਣ ਕੇ ਇਸਰਾਏਲੀਆਂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਰਾਜੇ ਵਿੱਚ ਸਾਡੇ ਦਸ ਹਿੱਸੇ ਹਨ। ਫਿਰ ਸਾਡਾ ਤੁਹਾਡੇ ਨਾਲੋਂ ਦਾਵੀਦ ਉੱਤੇ ਜ਼ਿਆਦਾ ਅਧਿਕਾਰ ਹੈ। ਫਿਰ ਤੂੰ ਸਾਨੂੰ ਕਿਉਂ ਤੁੱਛ ਸਮਝਿਆ? ਕੀ ਰਾਜੇ ਨੂੰ ਬਹਾਲ ਕਰਨ ਦਾ ਪ੍ਰਸਤਾਵ ਪਹਿਲਾਂ ਸਾਡੇ ਵੱਲੋਂ ਨਹੀਂ ਆਇਆ ਸੀ?” ਇਸ ਵਿੱਚ ਯਹੂਦੀਆਂ ਦੇ ਸ਼ਬਦ ਇਸਰਾਏਲੀਆਂ ਦੇ ਸ਼ਬਦਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਨ।

2 Samuel 19:43 (UKJV) And the men of Israel answered the men of Judah, and said, We have ten parts in the king, and we have also more right in David than all of you: why then did all of you despise us, that our advice should not be first had in bringing back our king? And the words of the men of Judah were fiercer than the words of the men of Israel.

41ਤਦ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆ ਕੇ ਰਾਜੇ ਨੂੰ ਆਖਿਆ, “ਅਜਿਹਾ ਕਿਉਂ ਹੋਇਆ ਕਿ ਸਾਡੇ ਯਹੂਦੀ ਭਰਾ ਗੁਪਤ ਰੂਪ ਵਿੱਚ ਯਰਦਨ ਦੇ ਪਰਲੇ ਪਾਰ ਰਾਜੇ ਅਤੇ ਉਸ ਦੇ ਘਰਾਣੇ ਅਤੇ ਉਸਦੇ ਸਭ ਸਾਥੀਆਂ ਨੂੰ ਲੈ ਗਏ ਹਨ?”

42ਯਹੂਦਿਯਾ ਦੇ ਸਾਰੇ ਵਾਸੀਆਂ ਨੇ ਇਸਰਾਏਲ ਦੇ ਵਾਸੀਆਂ ਨੂੰ ਉੱਤਰ ਦਿੱਤਾ, “ਕਿਉਂਕਿ ਰਾਜਾ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਤੇ ਗੁੱਸੇ ਹੋਣ ਦਾ ਕੀ ਕਾਰਨ ਹੈ? ਕੀ ਅਸੀਂ ਰਾਜਾ ਦਾ ਕੁਝ ਖਾ ਲਿਆ ਹੈ? ਜਾਂ ਕੀ ਉਸਨੇ ਸਾਨੂੰ ਕੁਝ ਤੋਹਫ਼ਾ ਦਿੱਤਾ ਹੈ?”

43ਇਹ ਸੁਣ ਕੇ ਇਸਰਾਏਲੀਆਂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਰਾਜੇ ਵਿੱਚ ਸਾਡੇ ਦਸ ਹਿੱਸੇ ਹਨ। ਫਿਰ ਸਾਡਾ ਤੁਹਾਡੇ ਨਾਲੋਂ ਦਾਵੀਦ ਉੱਤੇ ਜ਼ਿਆਦਾ ਅਧਿਕਾਰ ਹੈ। ਫਿਰ ਤੂੰ ਸਾਨੂੰ ਕਿਉਂ ਤੁੱਛ ਸਮਝਿਆ? ਕੀ ਰਾਜੇ ਨੂੰ ਬਹਾਲ ਕਰਨ ਦਾ ਪ੍ਰਸਤਾਵ ਪਹਿਲਾਂ ਸਾਡੇ ਵੱਲੋਂ ਨਹੀਂ ਆਇਆ ਸੀ?” ਇਸ ਵਿੱਚ ਯਹੂਦੀਆਂ ਦੇ ਸ਼ਬਦ ਇਸਰਾਏਲੀਆਂ ਦੇ ਸ਼ਬਦਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.