2 ਸ਼ਮੁਏਲ 20

ਬਿਨਯਾਮੀਨ ਦੇ ਗੋਤ ਵਿੱਚੋਂ ਬਿਕਰੀ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸ਼ੀਬਾ ਸੀ ਜੋ ਬੜਾ ਦੁਸ਼ਟ ਸੀ। ਉਸ ਨੇ ਉਸਨੇ ਨਰਸਿੰਗਾ ਵਜਾ ਕੇ ਆਖਿਆ, “ਦਾਵੀਦ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ, ਨਾ ਹੀ ਯੱਸੀ ਦੇ ਪੁੱਤਰ ਵਿੱਚ ਕੋਈ ਵਿਰਾਸਤ ਹੈ! ਹੇ ਇਸਰਾਏਲ, ਆਪਣੇ ਡੇਰਿਆਂ ਨੂੰ ਮੁੜ ਜਾਓ!”

2 Samuel 20:1 (UKJV) And there happened to be there a man of Belial, whose name was Sheba, the son of Bichri, a Benjamite: and he blew a trumpet, and said, We have no part in David, neither have we inheritance in the son of Jesse: every man to his tents, O Israel.

1ਬਿਨਯਾਮੀਨ ਦੇ ਗੋਤ ਵਿੱਚੋਂ ਬਿਕਰੀ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸ਼ੀਬਾ ਸੀ ਜੋ ਬੜਾ ਦੁਸ਼ਟ ਸੀ। ਉਸ ਨੇ ਉਸਨੇ ਨਰਸਿੰਗਾ ਵਜਾ ਕੇ ਆਖਿਆ, “ਦਾਵੀਦ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ, ਨਾ ਹੀ ਯੱਸੀ ਦੇ ਪੁੱਤਰ ਵਿੱਚ ਕੋਈ ਵਿਰਾਸਤ ਹੈ! ਹੇ ਇਸਰਾਏਲ, ਆਪਣੇ ਡੇਰਿਆਂ ਨੂੰ ਮੁੜ ਜਾਓ!”

2ਤਦ ਸਾਰਾ ਇਸਰਾਏਲ ਦਾਵੀਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ੀਬਾ ਦੇ ਮਗਰ ਹੋ ਤੁਰਿਆ। ਪਰ ਯਹੂਦਾਹ ਦੇ ਲੋਕ ਯਰਦਨ ਨਦੀ ਤੋਂ ਯੇਰੂਸ਼ਲੇਮ ਤੱਕ ਆਪਣੇ ਰਾਜੇ ਦੇ ਨਾਲ ਰਹੇ।

3ਯੇਰੂਸ਼ਲੇਮ ਪਹੁੰਚਣ ਤੋਂ ਬਾਅਦ, ਦਾਵੀਦ ਆਪਣੇ ਮਹਿਲ ਵਿੱਚ ਦਾਖਲ ਹੋਇਆ। ਰਾਜੇ ਨੇ ਉਨ੍ਹਾਂ ਦਸ ਔਰਤਾਂ ਨੂੰ, ਜੋ ਉਸ ਦੀਆਂ ਰਖੇਲਾਂ ਸਨ, ਜਿਨ੍ਹਾਂ ਨੂੰ ਉਸ ਨੇ ਮਹਿਲ ਦੀ ਦੇਖਭਾਲ ਕਰਨ ਦੇ ਮਕਸਦ ਨਾਲ ਮਹਿਲ ਵਿੱਚ ਛੱਡ ਗਿਆ ਸੀ, ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਭ ਕੁੱਝ ਦਾ ਪ੍ਰਬੰਧ ਕੀਤਾ ਸੀ; ਪਰ ਹੁਣ ਉਹਨਾਂ ਨਾਲ ਕੋਈ ਜਿਨਸੀ ਸੰਬੰਧ ਨਹੀਂ ਸੀ; ਮਰਦੇ ਦਮ ਤੱਕ ਉਹ ਵਿਧਵਾ ਵਾਂਗ ਇਸ ਹਾਲਤ ਵਿੱਚ ਹੀ ਰਹੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.