1ਬਿਨਯਾਮੀਨ ਦੇ ਗੋਤ ਵਿੱਚੋਂ ਬਿਕਰੀ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸ਼ੀਬਾ ਸੀ ਜੋ ਬੜਾ ਦੁਸ਼ਟ ਸੀ। ਉਸ ਨੇ ਉਸਨੇ ਨਰਸਿੰਗਾ ਵਜਾ ਕੇ ਆਖਿਆ, “ਦਾਵੀਦ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ, ਨਾ ਹੀ ਯੱਸੀ ਦੇ ਪੁੱਤਰ ਵਿੱਚ ਕੋਈ ਵਿਰਾਸਤ ਹੈ! ਹੇ ਇਸਰਾਏਲ, ਆਪਣੇ ਡੇਰਿਆਂ ਨੂੰ ਮੁੜ ਜਾਓ!”
2ਤਦ ਸਾਰਾ ਇਸਰਾਏਲ ਦਾਵੀਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ੀਬਾ ਦੇ ਮਗਰ ਹੋ ਤੁਰਿਆ। ਪਰ ਯਹੂਦਾਹ ਦੇ ਲੋਕ ਯਰਦਨ ਨਦੀ ਤੋਂ ਯੇਰੂਸ਼ਲੇਮ ਤੱਕ ਆਪਣੇ ਰਾਜੇ ਦੇ ਨਾਲ ਰਹੇ।
3ਯੇਰੂਸ਼ਲੇਮ ਪਹੁੰਚਣ ਤੋਂ ਬਾਅਦ, ਦਾਵੀਦ ਆਪਣੇ ਮਹਿਲ ਵਿੱਚ ਦਾਖਲ ਹੋਇਆ। ਰਾਜੇ ਨੇ ਉਨ੍ਹਾਂ ਦਸ ਔਰਤਾਂ ਨੂੰ, ਜੋ ਉਸ ਦੀਆਂ ਰਖੇਲਾਂ ਸਨ, ਜਿਨ੍ਹਾਂ ਨੂੰ ਉਸ ਨੇ ਮਹਿਲ ਦੀ ਦੇਖਭਾਲ ਕਰਨ ਦੇ ਮਕਸਦ ਨਾਲ ਮਹਿਲ ਵਿੱਚ ਛੱਡ ਗਿਆ ਸੀ, ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਭ ਕੁੱਝ ਦਾ ਪ੍ਰਬੰਧ ਕੀਤਾ ਸੀ; ਪਰ ਹੁਣ ਉਹਨਾਂ ਨਾਲ ਕੋਈ ਜਿਨਸੀ ਸੰਬੰਧ ਨਹੀਂ ਸੀ; ਮਰਦੇ ਦਮ ਤੱਕ ਉਹ ਵਿਧਵਾ ਵਾਂਗ ਇਸ ਹਾਲਤ ਵਿੱਚ ਹੀ ਰਹੀਆਂ।
4ਤਦ ਰਾਜੇ ਨੇ ਅਮਾਸਾ ਨੂੰ ਹੁਕਮ ਦਿੱਤਾ, “ਤਿੰਨ ਦਿਨਾਂ ਦੇ ਅੰਦਰ ਯਹੂਦਿਯਾ ਨੂੰ ਮੇਰੇ ਅੱਗੇ ਇਕੱਠਾ ਕਰ ਅਤੇ ਤੁਸੀਂ ਵੀ ਇੱਥੇ ਹੀ ਰਹੋ।”