4ਤਦ ਯਹੂਦਾਹ ਦੇ ਲੋਕ ਹੇਬਰੋਨ ਵਿੱਚ ਆਏ ਅਤੇ ਉੱਥੇ ਉਨ੍ਹਾਂ ਨੇ ਦਾਵੀਦ ਨੂੰ ਯਹੂਦਾਹ ਦੇ ਗੋਤ ਦਾ ਰਾਜਾ ਅਭਿਸ਼ੇਕ ਕੀਤਾ। ਜਦੋਂ ਦਾਵੀਦ ਨੂੰ ਦੱਸਿਆ ਗਿਆ ਕਿ ਇਹ ਯਾਬੇਸ਼ ਗਿਲਆਦ ਦੇ ਆਦਮੀ ਸਨ ਜਿਨ੍ਹਾਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ,
5ਦਾਵੀਦ ਨੇ ਉਨ੍ਹਾਂ ਕੋਲ ਸੰਦੇਸ਼ਵਾਹਕ ਭੇਜੇ ਕਿ ਉਹ ਉਨ੍ਹਾਂ ਨੂੰ ਆਖਣ, “ਯਾਹਵੇਹ ਤੁਹਾਨੂੰ ਅਸੀਸ ਦੇਵੇ ਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾਉਣ ਦੁਆਰਾ ਇਹ ਦਿਆਲਤਾ ਦਿਖਾਈ ਹੈ।
6ਯਾਹਵੇਹ ਹੁਣ ਤੁਹਾਨੂੰ ਦਿਆਲਤਾ ਅਤੇ ਵਫ਼ਾਦਾਰੀ ਦਿਖਾਵੇ ਅਤੇ ਮੈਂ ਵੀ ਤੁਹਾਡੇ ਉੱਤੇ ਉਹੀ ਕਿਰਪਾ ਕਰਾਂਗਾ ਕਿਉਂਕਿ ਤੁਸੀਂ ਇਹ ਕੀਤਾ ਹੈ।
7ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।”
8ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ।