2 ਸ਼ਮੁਏਲ 2

ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।”

2 Samuel 2:7 (UKJV) Therefore now let your hands be strengthened, and be all of you valiant: for your master Saul is dead, and also the house of Judah have anointed me king over them.

5ਦਾਵੀਦ ਨੇ ਉਨ੍ਹਾਂ ਕੋਲ ਸੰਦੇਸ਼ਵਾਹਕ ਭੇਜੇ ਕਿ ਉਹ ਉਨ੍ਹਾਂ ਨੂੰ ਆਖਣ, “ਯਾਹਵੇਹ ਤੁਹਾਨੂੰ ਅਸੀਸ ਦੇਵੇ ਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾਉਣ ਦੁਆਰਾ ਇਹ ਦਿਆਲਤਾ ਦਿਖਾਈ ਹੈ।

6ਯਾਹਵੇਹ ਹੁਣ ਤੁਹਾਨੂੰ ਦਿਆਲਤਾ ਅਤੇ ਵਫ਼ਾਦਾਰੀ ਦਿਖਾਵੇ ਅਤੇ ਮੈਂ ਵੀ ਤੁਹਾਡੇ ਉੱਤੇ ਉਹੀ ਕਿਰਪਾ ਕਰਾਂਗਾ ਕਿਉਂਕਿ ਤੁਸੀਂ ਇਹ ਕੀਤਾ ਹੈ।

7ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।”

8ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ।

9ਅਤੇ ਉਸ ਨੂੰ ਗਿਲਆਦ, ਅੱਸੂਰਿਮ ਅਤੇ ਯਿਜ਼ਰਏਲ ਅਤੇ ਇਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਵੀ ਰਾਜਾ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.