7ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।”
8ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ।
9ਅਤੇ ਉਸ ਨੂੰ ਗਿਲਆਦ, ਅੱਸੂਰਿਮ ਅਤੇ ਯਿਜ਼ਰਏਲ ਅਤੇ ਇਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਵੀ ਰਾਜਾ ਬਣਾਇਆ।
10ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ।
11ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।