2 ਸ਼ਮੁਏਲ 2

ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ।

2 Samuel 2:10 (UKJV) Ishbosheth Saul's son was forty years old when he began to reign over Israel, and reigned two years. But the house of Judah followed David.

8ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ।

9ਅਤੇ ਉਸ ਨੂੰ ਗਿਲਆਦ, ਅੱਸੂਰਿਮ ਅਤੇ ਯਿਜ਼ਰਏਲ ਅਤੇ ਇਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਵੀ ਰਾਜਾ ਬਣਾਇਆ।

10ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ।

11ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।

12ਨੇਰ ਦਾ ਪੁੱਤਰ ਅਬਨੇਰ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦੇ ਆਦਮੀਆਂ ਨਾਲ, ਮਾਹਾਨਾਇਮ ਛੱਡ ਕੇ ਗਿਬਓਨ ਵਿੱਚ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.